ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਅਮਰੀਕਾ ’ਚ ਭੋਗਪੁਰ ਦੇ ਵਿਅਕਤੀ ਦੀ ਦਰਦਨਾਕ ਮੌਤ

Friday, Dec 29, 2023 - 06:58 PM (IST)

ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਅਮਰੀਕਾ ’ਚ ਭੋਗਪੁਰ ਦੇ ਵਿਅਕਤੀ ਦੀ ਦਰਦਨਾਕ ਮੌਤ

ਭੋਗਪੁਰ (ਪਾਬਲਾ)- ਨਜ਼ਦੀਕੀ ਪਿੰਡ ਭਟਨੂਰਾ ਕਲਾਂ ਦੇ ਵਸਨੀਕ ਇਕ ਵਿਆਕਤੀ ਦੀ ਅਮਰੀਕਾ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਦੇ ਸਾਰ ਹੀ ਪਿੰਡ ’ਚ ਸੋਗ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੇ ਪਿਤਾ ਹਰਭਜਨ ਸਿੰਘ ਅਤੇ ਮਾਤਾ ਬਿਮਲ ਕੌਰ ਨੇ ਦੱਸਿਆ ਕਿ ਲਗਭਗ 14 ਸਾਲ ਪਹਿਲਾਂ ਸੰਨ 2009 ’ਚ ਸੁਖਵਿੰਦਰ ਸਿੰਘ ਸੋਨੂੰ ਨੂੰ ਆਪਣੇ ਪਰਿਵਾਰ ਦੇ ਵਿੱਤੀ ਹਾਲਾਤ ਸੁਧਾਰਨ ਦੇ ਉਦੇਸ਼ ਨਾਲ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ।

ਉਨ੍ਹਾਂ ਦੇ ਬੇਟੇ ਨੇ ਸਖ਼ਤ ਮਿਹਨਤ ਸਦਕਾ ਆਪਣੇ ਪਰਿਵਾਰ ਦਾ ਸਹਾਰਾ ਬਣ ਆਪਣੇ ਘਰ ਦੀ ਨੁਹਾਰ ਬਦਲ ਦਿੱਤੀ ਸੀ। ਬੀਤੀ ਦਿਨ ਜਦੋਂ ਉਹ ਅਮਰੀਕਾ ’ਚ ਘਰੋਂ ਬਾਹਰ ਕੰਮ ਲਈ ਗਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 

PunjabKesari

ਇਹ ਵੀ ਪੜ੍ਹੋ : SYL ਵਿਵਾਦ 'ਤੇ ਹੋਈ ਮੀਟਿੰਗ ਮਗਰੋਂ ਬੋਲੇ CM ਮਾਨ, ਸਾਡੇ ਕੋਲ ਦੇਣ ਲਈ ਪਾਣੀ ਦੀ ਇਕ ਵੀ ਬੂੰਦ ਨਹੀਂ

ਮ੍ਰਿਤਕ ਸੁਖਵਿੰਦਰ ਸਿੰਘ ਪਰਿਵਾਰ ’ਚ ਇਕਲੌਤਾ ਕਮਾਈ ਕਰਨ ਵਾਲਾ ਸੀ। ਮ੍ਰਿਤਕ ਦੀ ਮਾਤਾ ਕੈਂਸਰ ਦੀ ਮਰੀਜ਼ ਹੈ ਅਤੇ ਭੈਣ-ਭਰਾ ਬੋਲ ਨਹੀਂ ਸਕਦੇ ਹਨ। ਸੁਖਵਿੰਦਰ ਸਿੰਘ ਸੋਨੂੰ ਦੀ ਮੌਤ ਹੋਣ ਨਾਲ ਸਾਰਾ ਪਰਿਵਾਰ ਸਦਮੇ ’ਚ ਹੈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਉਨ੍ਹਾਂ ਦੇ ਪਿੰਡ ਲਿਆਉਣ ’ਚ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ 2023 ’ਚ ਸਭ ਤੋਂ ਵੱਧ 1161 ਕਿਲੋ ਹੈਰੋਇਨ ਬਰਾਮਦ, ਗੈਂਗਸਟਰਾਂ ਦੇ ਐਨਕਾਊਂਟਰ 'ਤੇ ਕੀਤਾ ਵੱਡਾ ਖ਼ੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News