ਦਵਾਈ ਲੈਣ ਜਾ ਰਿਹਾ ਵਿਅਕਤੀ ਸੜਕ ''ਤੇ ਡਿਗਿਆ, ਮੌਤ
Monday, Mar 28, 2016 - 03:13 PM (IST)

ਜਲਾਲਾਬਾਦ (ਬਜਾਜ) : ਸਥਾਨਕ ਸ਼ਹਿਰ ਵਿੱਚ ਦਵਾਈ ਲੈਣ ਜਾ ਰਹੇ ਇਕ ਵਿਅਕਤੀ ਅਚਾਨਕ ਸੜਕ ''ਤੇ ਡਿਗ ਗਿਆ ਅਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਾਲਾ ਸਿੰਘ (54) ਵਾਸੀ ਅਰਾਈਆਂਵਾਲਾ ਖੇਤਾਂ ''ਚ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਜਲਾਲਾਬਾਦ ਸ਼ਹਿਰ ਦੇ ਬਾਜ਼ਾਰ ''ਚੋਂ ਦਵਾਈ ਲੈਣ ਲਈ ਪੈਦਲ ਆਇਆ ਸੀ ਅਤੇ ਇਥੇ ਪੰਜਾਬ ਨੈਸ਼ਨਲ ਬੈਂਕ ਵਾਲੇ ਰੋਡ ''ਤੇ ਅਚਾਨਕ ਡਿੱਗ ਪਿਆ, ਜਿਸ ਕਾਰਨ ਮੌਕੇ ''ਤੇ ਹੀ ਉਸ ਦੀ ਮੌਤ ਹੋ ਗਈ।
ਇਸ ਬਾਰੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਪਤਾ ਲੱਗਿਆ ਅਤੇ ਰਾਹਗੀਰ ਲੋਕ ਵੀ ਰੁਕ ਕੇ ਉਕਤ ਵਿਅਕਤੀ ਨੂੰ ਦੇਖਣ ਲੱਗੇ, ਜਿਸ ਤੋਂ ਬਾਅਦ ਮ੍ਰਿਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।