ਭੇਤਭਰੇ ਹਾਲਾਤ ’ਚ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
Saturday, Jun 29, 2024 - 12:33 AM (IST)
ਫਗਵਾੜਾ (ਜਲੋਟਾ) - ਫਗਵਾੜਾ ’ਚ ਇਕ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਜਾਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ | ਮਾਮਲਾ ਖੁਦਕੁਸ਼ੀ ਦਾ ਹੈ ਜਾਂ ਹਾਦਸਾ, ਰੇਲਵੇ ਪੁਲਸ ਵੱਲੋਂ ਜਾਂਚ ਅਜੇ ਵੀ ਜਾਰੀ ਹੈ।
ਹਾਲਾਂਕਿ ਰੇਲਵੇ ਪੁਲਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਮਰਦੀਪ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਦੁਸਾਂਝ ਕਲਾਂ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਰੇਲਵੇ ਪੁਲਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਕੈਨੇਡਾ 'ਚ ਸੜਕ ਹਾਦਸੇ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਸੂਤਰਾਂ ਤੋਂ ਮਿਲੀ ਅਹਿਮ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨੇ ਆਪਣੀ ਮੌਤ ਤੋਂ ਪਹਿਲਾਂ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ‘ਅਲਵਿਦਾ ਦੋਸਤੋ, ਗਲਤੀ ਮਾਫ ਕਰਨਾ, ਬੱਸ ਮਜਬੂਰੀ ਸੀ, ਹੋ ਸਕਿਆ ਤਾਂ ਮਾਫ ਕਰਦਿਓ, ਮਿਸ ਯੂ, ਮੰਮੀ ਅਤੇ ਡੈਡੀ ਆਪਣਾ ਖਿਆਲ ਰੱਖਿਓ, ਤੁਹਾਨੂੰ ਛੱਡ ਕੇ ਜਾ ਰਿਹਾ ਹਾਂ’, ਜਿਸ ਦੀ ਰੇਲਵੇ ਪੁਲਸ ਜਾਂਚ ਕਰ ਰਹੀ ਹੈ। ਮ੍ਰਿਤਕ ਸਮਰਦੀਪ ਸਿੰਘ ਹੁਸ਼ਿਆਰਪੁਰ ਦੀ ਇਕ ਕੰਪਨੀ ’ਚ ਕੰਮ ਕਰਦਾ ਸੀ।
ਵੱਡਾ ਸਵਾਲ ਇਹ ਹੈ ਕਿ ਦੁਸਾਂਝ ਕਲਾਂ ਦੇ ਵਸਨੀਕ ਸਮਰਦੀਪ ਸਿੰਘ ਨੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਅਜਿਹੀ ਪੋਸਟ ਕਿਉਂ ਲਿਖੀ ਅਤੇ ਜੇ ਉਸਨੇ ਸੱਚਮੁੱਚ ਖੁਦਕੁਸ਼ੀ ਕੀਤੀ ਤਾਂ ਇਸ ਦੇ ਪਿੱਛੇ ਕੀ ਕਾਰਨ ਹਨ? ਕੀ ਹੁਸ਼ਿਆਰਪੁਰ ਦੀ ਕੰਪਨੀ ’ਚ ਉਸ ਨਾਲ ਕੁਝ ਅਜਿਹਾ ਹੋਇਆ, ਜਿਸ ਤੋਂ ਬਾਅਦ ਉਸ ਨੇ ਇੰਨਾਂ ਭਿਆਨਕ ਕਦਮ ਚੁੱਕਿਆ ਜਾਂ ਮਾਮਲਾ ਕੁਝ ਹੋਰ ਹੀ ਰਿਹਾ ਹੈ? ਰੇਲਵੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਮਾਪਿਆਂ ਦੀ ਅਣਗਿਹਲੀ ਕਾਰਨ ਗਈ 11 ਮਹੀਨੇ ਦੀ ਬੱਚੀ ਦੀ ਜਾਨ, ਪਾਣੀ ਨਾਲ ਭਰੀ ਬਾਲਟੀ 'ਚ ਡਿੱਗੀ
ਬੱਸ ਇਕ ਪਲ ਅਤੇ ਸਭ ਕੁਝ ਖਤਮ, ਇਕ ਵਾਰ ਵੀ ਆਪਣੇ ਮਾਪਿਆਂ ਬਾਰੇ ਨਹੀਂ ਸੋਚਿਆ!
ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਜੇਕਰ ਸੋਸ਼ਲ ਮੀਡੀਆ ’ਤੇ ਲਿਖੀ ਗਈ ਪੋਸਟ ਅਸਲ ’ਚ ਮ੍ਰਿਤਕ ਸਮਰਦੀਪ ਸਿੰਘ ਨੇ ਹੀ ਲਿਖੀ ਹੈ ਤਾਂ ਕੀ ਉਸ ਨੇ ਇਕ ਪਲ ਲਈ ਵੀ ਆਪਣੇ ਪਰਿਵਾਰ ਅਤੇ ਮਾਪਿਆਂ ਬਾਰੇ ਨਹੀਂ ਸੋਚਿਆ, ਜਿਨ੍ਹਾਂ ਨੇ ਉਸ ਨੂੰ ਇੰਨਾ ਸਾਲਾਂ ਤੱਕ ਪਿਆਰ ਨਾਲ ਉਸਦਾ ਪਾਲਣ ਪੋਸ਼ਣ ਕੀਤਾ ਅਤੇ ਉਹ ਸਭ ਕੁੱਛ ਦਿਤਾ ਜੋ ਇਕ ਮਾਂ ਪਿਓ ਆਪਣੀ ਔਲਾਦ ਲਈ ਕਰਦਾ ਹੈ।
ਲੋਕਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਸਿਰਫ ਆਪਣੇ ਬਾਰੇ ਹੀ ਸੋਚਦੀ ਹੈ। ਅਜਿਹਾ ਭਿਆਨਕ ਕਦਮ ਚੁੱਕਣ ਤੋਂ ਪਹਿਲਾਂ, ਉਹ ਇਸ ਬਾਰੇ ਕੁਝ ਨਹੀਂ ਸੋਚਦੀ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਪਰਿਵਾਰ ਅਤੇ ਮਾਪਿਆਂ ਦਾ ਕੀ ਹਾਲ ਹੋਵੇਗਾ। ਬੱਸ ਇਕ ਪਲ ਅਤੇ ਇਹ ਸਭ ਖਤਮ, ਇਹੋਂ ਹੀ ਇਸ ਨੌਜਵਾਨ ਪੀੜ੍ਹੀ ਦੀ ਸੋਚ?
ਇਹ ਵੀ ਪੜ੍ਹੋ- ਏਅਰਪੋਰਟ ਹਾਦਸਾ: ਕੇਂਦਰੀ ਮੰਤਰੀ ਦਾ ਐਲਾਨ, ਰੱਦ ਹੋਈਆਂ ਉਡਾਣਾਂ ਦੇ ਸਾਰੇ ਪੈਸੇ ਯਾਤਰੀਆਂ ਨੂੰ ਮਿਲਣਗੇ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e