ਪਾਰਕ ’ਚ ਬੈਠੇ ਦੋ ਵਿਅਕਤੀਆਂ ’ਤੇ ਫਾਰਚੂਨਰ ਚੜ੍ਹਾਈ, ਇੱਕ ਦੀ ਮੌਤ

Monday, Mar 15, 2021 - 12:28 PM (IST)

ਪਾਰਕ ’ਚ ਬੈਠੇ ਦੋ ਵਿਅਕਤੀਆਂ ’ਤੇ ਫਾਰਚੂਨਰ ਚੜ੍ਹਾਈ, ਇੱਕ ਦੀ ਮੌਤ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਸੋਇਮ ਪ੍ਰਕਾਸ਼ ਪੁੱਤਰ ਗੰਗਾ ਪ੍ਰਸ਼ਾਦ ਵਾਸੀ ਲੁਧਿਆਣਾ ਦੇ ਬਿਆਨਾਂ ’ਤੇ ਹਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਾਣਕਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੋਇਮ ਪ੍ਰਕਾਸ਼ ਨੇ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਮੇਰਾ ਭਰਾ ਸੰਤੋਸ਼ ਸੋਮਵਾਲ ਅਤੇ ਅਸ਼ੀਸ਼ ਸਿੰਘ ਦੋਵੇਂ ਮੈਰੀਵਿੱਲਾ ਪੈਲਸ ਵਿੱਚ ਕੁੱਕ ਦਾ ਕੰਮ ਕਰਦੇ ਸਨ। ਵਿਆਹ ਸਮਾਰੋਹ ਖ਼ਤਮ ਹੋਣ ’ਤੇ ਇਹ ਦੋਵੇਂ ਮੈਰਿਜ ਪੈਲਸ ਦੇ ਪਾਰਕ ਵਿੱਚ ਬੈਠੇ ਸਨ ਤਾਂ ਸ਼ਾਮੀ 6.30 ਵਜੇ ਹਰਿੰਦਰ ਸਿੰਘ ਬੜੀ ਤੇਜ਼ੀ ਨਾਲ ਆਪਣੀ ਫਾਰਚੂਨਰ ਲੈ ਕੇ ਆਇਆ ਅਤੇ ਦੋਹਾਂ ਨੂੰ ਦਰੜ ਦਿੱਤਾ।

ਗੰਭੀਰ ਜਖਮੀ ਹਾਲਤ ਵਿੱਚ ਦੋਹਾਂ ਨੂੰ ਲੁਧਿਆਣਾ ਹਸਪਤਾਲ ਭੇਜਿਆ ਗਿਆ, ਜਿੱਥੋਂ ਪੀ. ਜੀ. ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਇੱਥੇ ਸੰਤੋਸ਼ ਸੋਮਵਾਲ ਦਮ ਤੋੜ ਗਿਆ ਅਤੇ ਅਸ਼ੀਸ਼ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜੋ ਕਿ ਅਜੇ ਕੁਆਰਾ ਹੈ। ਮ੍ਰਿਤਕ ਸੰਤੋਸ਼ ਸੋਮਵਾਲ ਆਪਣੇ ਪਿੱਛੇ ਤਿੰਨ ਪੁੱਤਰ ਅਤੇ ਧਰਮ ਪਤਨੀ ਛੱਡ ਗਿਆ ਹੈ। ਥਾਣਾ ਦਾਖਾ ਦੇ ਏ. ਐਸ. ਆਈ ਪਰਮਜੀਤ ਸਿੰਘ ਨੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।


author

Babita

Content Editor

Related News