ਰੇਲ ਗੱਡੀ ’ਚੋਂ ਡਿੱਗਣ ਨਾਲ ਵਿਅਕਤੀ ਦੀ ਮੌਤ
Sunday, Jun 17, 2018 - 08:40 AM (IST)
ਸੁਨਾਮ, ਊਧਮ ਸਿੰਘ ਵਾਲਾ (ਬਾਂਸਲ) – ਹਿਸਾਰ ਤੋਂ ਲੁਧਿਆਣਾ ਜਾਣ ਵਾਲੀ ਰੇਲ ਗੱਡੀ ’ਚੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ 54605 ਨੰਬਰ ਹਿਸਾਰ ਤੋਂ ਲੁਧਿਆਣਾ ਜਾਣ ਵਾਲੀ ਰੇਲ ਗੱਡੀ ’ਚੋਂ ਲਹਿਰ ਤੇ ਛਾਜਲੀ ਦੇ ਵਿਚਕਾਰ ਇਕ ਵਿਅਕਤੀ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਵੱਲੋਂ ਉਸਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ 72 ਘੰਟੇ ਲਈ ਸ਼ਨਾਖਤ ਵਾਸਤੇ ਹਸਪਤਾਲ ’ਚ ਰੱਖਿਆ ਗਿਆ ਅਤੇ ਉਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
