ਘੱਗਰ ਨਦੀ ਨੇੜੇ ਬਣੇ 35 ਫੁੱਟ ਡੂੰਘੇ ਪਾਣੀ ਦੇ ਟੈਂਕ ''ਚ ਡਿਗ ਕੇ ਵਿਅਕਤੀ ਦੀ ਮੌਤ

Monday, Sep 04, 2017 - 08:14 AM (IST)

ਮੋਰਨੀ (ਅਨਿਲ) - ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਕ ਵਿਅਕਤੀ ਦੀ ਜਨ ਸਿਹਤ ਵਿਭਾਗ ਦੇ ਖੁੱਲ੍ਹੇ 35 ਫੁੱਟ ਡੂੰਘੇ ਪਾਣੀ ਦੇ ਟੈਂਕ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਰਨੀ ਦੇ ਪਿੰਡ ਜਬਿਆਲ ਦਾ ਇਕ 50 ਸਾਲਾ ਵਿਅਕਤੀ ਨਰੇਸ਼ ਕੁਮਾਰ ਉਰਫ ਰਿਸ਼ੀ ਸਵੇਰੇ ਘਰੋਂ ਗਿਆ ਸੀ ਪਰ ਦੇਰ ਸ਼ਾਮ ਤਕ ਘਰ ਨਹੀਂ ਪਹੁੰਚਿਆ। ਪਰਿਵਾਰ ਦੇ ਕਾਫੀ ਲੱਭਣ 'ਤੇ ਉਸਦਾ ਕੁਝ ਪਤਾ ਨਹੀਂ ਲੱਗਾ। ਐਤਵਾਰ ਸਵੇਰੇ ਜਨ ਸਿਹਤ ਵਿਭਾਗ ਦੇ ਕਰਮੀਆਂ ਨੂੰ ਘੱਗਰ ਨਦੀ ਕੋਲ ਸਥਿਤ ਪਾਣੀ ਦੇ ਟੈਂਕ 'ਚ ਇਕ ਵਿਅਕਤੀ ਦੀ ਲਾਸ਼ ਤੈਰਦੀ ਦਿਖਾਈ ਦਿੱਤੀ।
ਜਨ ਸਿਹਤ ਕਰਮਚਾਰੀ ਬਲਵੰਤ ਸਿੰਘ ਤੇ ਜਗਤ ਰਾਮ ਨੇ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਪੁਲਸ ਨੂੰ ਬੁਲਾਇਆ ਕਿ ਉਹ ਰਾਤ 12 ਵਜੇ ਆਪਣੀ ਡਿਊਟੀ ਦੌਰਾਨ ਪੀਣ ਵਾਲੇ ਪਾਣੀ ਦੇ ਬੂਸਟਰ ਦੇ ਵਿਹੜੇ 'ਚ ਬੈਠੇ ਸਨ ਪਰ ਇਸ ਦੌਰਾਨ ਅਜਿਹੀ ਕੋਈ ਵੀ ਘਟਨਾ ਉਸ ਸਮੇਂ ਤਕ ਨਹੀਂ ਹੋਈ ਸੀ। ਸਾਰੀ ਰਾਤ ਮੋਟਰ ਚੱਲਣ ਤੋਂ ਬਾਅਦ ਕਰਮਚਾਰੀਆਂ ਨੂੰ ਸਵੇਰੇ ਪਾਣੀ ਦੇ ਟੈਂਕ 'ਚ ਪਾਣੀ ਦਾ ਲੈਵਲ ਦੇਖਦੇ ਸਮੇਂ ਟਾਰਚ ਦੀ ਰੌਸ਼ਨੀ 'ਚ ਕਿਸੇ ਵਿਅਕਤੀ ਦੀ ਲਾਸ਼ ਦਿਸੀ, ਜਿਸ ਦੀ ਸੂਚਨਾ ਉਨ੍ਹਾਂ ਆਪਣੇ ਅਧਿਕਾਰੀਆਂ ਤੇ ਪੁਲਸ ਨੂੰ ਦਿੱਤੀ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਲਾਸ਼ ਮੋਰਨੀ ਦੇ ਪਿੰਡ ਜਬਿਆਲ ਦੇ 50 ਸਾਲਾ ਨਰੇਸ਼ ਕੁਮਾਰ ਉਰਫ ਰਿਸ਼ੀ ਦੀ ਸੀ।


Related News