ਤੇਜ਼ ਰਫਤਾਰ ਵ੍ਹੀਕਲ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Wednesday, Oct 12, 2022 - 04:06 PM (IST)

ਤੇਜ਼ ਰਫਤਾਰ ਵ੍ਹੀਕਲ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਜੰਗਾਂ ਵਾਲਾ ਵਿਖੇ ਤੇਜ਼ ਰਫ਼ਤਾਰ ਵ੍ਹੀਕਲ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਮਮਦੋਟ ਪੁਲਸ ਨੇ ਅਣਪਛਾਤੇ ਵ੍ਹੀਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਜਨਕ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਬਲੇਲ ਕੇ ਉਤਾੜ ਨੇ ਦੱਸਿਆ ਕਿ ਉਸ ਦਾ ਭਰਾ ਰਾਜ ਸਿੰਘ (37 ਸਾਲ) ਕਿ ਮੇਲਿਆਂ 'ਚ ਪ੍ਰਸ਼ਾਦ ਵਗੈਰਾ ਵੇਚਦਾ ਸੀ। ਉਹ ਪਿੰਡ ਜੰਗਾਂ ਵਾਲਾ ਮੋੜ ਵਿਖੇ ਬਾਬਾ ਦੀ ਦਰਗਾਹ 'ਤੇ ਮੇਲਾ ’ਤੇ ਪ੍ਰਸਾਦ ਵੇਚਣ ਲਈ ਆਇਆ ਸੀ।

ਜਨਕ ਸਿੰਘ ਨੇ ਦੱਸਿਆ ਕਿ ਮਿਤੀ 11 ਅਕਤੂਬਰ ਨੂੰ ਸਵੇਰੇ 5 ਵਜੇ ਜੰਗਲ-ਪਾਣੀ ਲਈ ਰੋਡ ਕਰਾਸ ਕਰਨ ਲੱਗਾ ਤਾਂ ਉਸ ਦੇ ਭਰਾ ਰਾਜ ਸਿੰਘ 'ਚ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਅਣਪਛਾਤੇ ਵਿਅਕਤੀ ਨੇ ਵ੍ਹੀਕਲ ਮਾਰਿਆ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਕਾਰਨ ਉਸ ਦੇ ਭਰਾ ਦੇ ਸਿਰ ਤੇ ਸਰੀਰ ’ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦੌਰਾਨੇ ਇਲਾਜ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵ੍ਹੀਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News