ਸੋਢਲ ਫਾਟਕ ਤੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ

Thursday, Oct 05, 2017 - 07:20 PM (IST)

ਸੋਢਲ ਫਾਟਕ ਤੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ


ਜਲੰਧਰ(ਗੁਲਸ਼ਨ)— ਇਥੋਂ ਦੇ ਸੋਢਲ ਫਾਟਕ ਦੇ ਕੋਲ ਬੀਤੀ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਜੀ. ਆਰ. ਪੀ. ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ ਹੈ ਅਤੇ ਮ੍ਰਿਤਕ ਦੇ ਜੇਬ 'ਚੋਂ ਮਿਲੇ ਫੋਨ ਤੋਂ ਉਸ ਦੇ ਘਰ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੀ ਪਛਾਣ ਹੋ ਸਕੀ। ਮ੍ਰਿਤਕ ਦੀ ਪਛਾਣ ਕਿਸ਼ੋਰ ਕੁਮਾਰ ਸੈਦਾਂ ਗੇਟ ਵਾਸੀ ਦੇ ਰੂਪ 'ਚ ਹੋਈ ਹੈ। ਕਿਸ਼ੋਰ ਕੁਮਾਰ ਦੇ ਪਰਿਵਾਰ ਵਾਲਿਆਂ ਦੇ ਕਿਸ਼ੋਰ ਦੀ ਹੱਤਿਆ ਹੋਣ ਦਾ ਸ਼ੱਕ ਜਤਾਇਆ ਹੈ। ਫਿਲਹਾਲ ਪੁਲਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


Related News