ਖੰਟ ਮਾਨਪੁਰ ਨੇੜੇ ਚੱਲੀ ਗੋਲੀ, ਕਾਰ ਚਾਲਕ ਦੀ ਮੌਤ, ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
Thursday, Jun 02, 2022 - 02:24 PM (IST)
ਖਮਾਣੋਂ (ਅਰੋੜਾ/ਜਗਜੀਤ ਸਿੰਘ ਜਟਾਣਾ) : ਥਾਣਾ ਖਮਾਣੋਂ ਅਧੀਨ ਸੰਘੋਲ ਚੌਕੀ 'ਚ ਪੁਲਸ ਮੁਲਾਜ਼ਮਾਂ ਨੇ ਪਿੰਡ ਮਾਨਪੁਰ ਵਿਖੇ ਬੀਤੀ ਰਾਤ 12 ਵਜੇ ਨਾਕਾ ਲਾਇਆ ਹੋਇਆ ਸੀ। ਜਾਣਕਾਰੀ ਮੁਤਾਬਕ ਲੁਧਿਆਣੇ ਤੋਂ ਚੰਡੀਗੜ੍ਹ ਵੱਲ ਨੂੰ ਵਰਨਾ ਕਾਰ 'ਚ ਇਕ 25 ਸਾਲਾ ਨੌਜਵਾਨ ਜਾ ਰਿਹਾ ਸੀ। ਐੱਸ.ਐੱਚ.ਓ ਖਮਾਣੋਂ ਨਰਪਿੰਦਰ ਸਿੰਘ ਅਨੁਸਾਰ ਕਾਰ ਚਾਲਕ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਪਰ ਪੁਲਸ ਕਈ ਪਹਿਲੂਆਂ ਤੇ ਕੰਮ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਾਰ ਚਾਲਕ ਨੇ ਆਪਣੇ ਆਪ ਨੂੰ ਗੋਲੀ ਕਿਉਂ ਮਾਰੀ । ਜ਼ਿਕਰਯੋਗ ਹੈ ਕਿ ਵਰਨਾ ਗੱਡੀ ਚਾਲਕ ਦੀ ਪਛਾਣ ਪਟਿਆਲਾ ਦੇ ਪੁਸ਼ਪਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿੱਛੋਂ ਹੀ ਤੇਜ਼ ਰਫ਼ਤਾਰ ਨਾਲ ਬਿਨਾਂ ਕੰਡਕਟਰ ਸਾਈਡ ਦੇ ਟਾਇਰ ਤੋਂ ਆ ਰਿਹਾ ਸੀ। ਇਸ ਦੌਰਾਨ ਉਹ ਤੇਜ਼ ਰਫ਼ਤਾਰ 'ਚ ਹੀ ਨਾਕੇ ਤੱਕ ਪਹੁੰਚਿਆ। ਉਸ ਪਿੱਛੇ ਤਿੰਨ ਚਾਰ ਹੋਰ ਵੀ ਗੱਡੀਆਂ ਸਨ ਜੋ ਉਸ ਦਾ ਪਿੱਛਾ ਕਰ ਰਹੀਆਂ ਸਨ। ਫ਼ਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਗੱਡੀਆਂ ਪੁਲਸ ਦੀਆਂ ਸਨ ਜਾਂ ਕੋਈ ਹੋਰ ਅਣਪਛਾਤੀਆਂ ਦੀਆਂ ਜੋ ਕਿ ਕਾਰ ਚਾਲਕ ਦਾ ਪਿੱਛਾ ਕਰ ਰਹੇ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲੇ ਦੇ ਕਤਲ ਦਾ ਸਾਈਡ ਇਫੈਕਟ : ਕਿਸੇ ਪਾਰਟੀ ਨੇ ਨਹੀਂ ਐਲਾਨਿਆ ਸੰਗਰੂਰ ਲੋਕ ਸਭਾ ਦੀ ਉਪ ਚੋਣ ਲਈ ਉਮੀਦਵਾਰ
ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਨਰਪਿੰਦਰ ਸਿੰਘ ਦੇ ਮੁਤਾਬਕ ਰਾਤ 12 ਵਜੇ ਦੇ ਕਰੀਬ ਖਮਾਣੋਂ ਪੁਲਸ ਨੇ ਪਿੰਡ ਮਾਨਪੁਰ ਵਿਖੇ ਲੁਧਿਆਣਾ ਨੂੰ ਜਾਣ ਵਾਲੀ ਸਾਈਡ ਤੇ ਨਾਕਾ ਲਾਇਆ ਹੋਇਆ ਸੀ ਤਾਂ ਇਕ ਕਾਰ ਚਾਲਕ ਲੁਧਿਆਣੇ ਤੋਂ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਰਿਹਾ ਸੀ ਜਿਸ ਦੇ ਪਿੱਛੇ ਦੱਸਿਆ ਜਾਂਦਾ ਹੈ ਕਈ ਗੱਡੀਆਂ ਤੇਜ਼ ਰਫਤਾਰ ਆ ਰਹੀਆਂ ਸਨ ਤਾਂ ਨਾਕੇ ਦੇ ਬਰਾਬਰ ਪਹੁੰਚ ਕੇ ਉਸ ਕਾਰ ਚਾਲਕ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ। ਕਾਰ ਚਾਲਕ ਨੇ ਕਾਰ ਨੂੰ ਅੰਦਰੋਂ ਲਾਕ ਕਰ ਲਿਆ ਸੀ। ਇਸ ਤੋਂ ਬਾਅਦ ਪੁਲਸ ਨੇ ਗੱਡੀ ਦੇ ਨੰਬਰ ਦੇ ਆਧਾਰ 'ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ। ਜਿਸ ਨੂੰ ਰਾਤ 2 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਗੱਡੀ 'ਚੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਉਕਤ ਕਾਰ ਚਾਲਕ ਪਟਿਆਲੇ ਦਾ ਦੱਸਿਆ ਜਾਂਦਾ ਹੈ। ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮੁਜ਼ੱਫ਼ਰਨਗਰ ਦੇ ਸੁੰਦਰ ਨੇ ਮੁਹੱਈਆ ਕਰਵਾਏ ਸਨ ਹਥਿਆਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।