ਕੀ ਵਿਦੇਸ਼ ਤੋਂ ਚੱਲੇਗਾ ਯੂਥ ਅਕਾਲੀ ਦਲ ਹੁਸ਼ਿਆਰਪੁਰ?
Saturday, Oct 24, 2026 - 08:34 PM (IST)
ਹੁਸ਼ਿਆਰਪੁਰ (ਘੁੰਮਣ): ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ਅਨਾਊਂਸ ਹੋਣ ਤੋਂ ਬਾਅਦ ਦੂਸਰੇ ਦਾਵੇਦਾਰਾ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨੌਜਵਾਨ ਆਗੂ ਹਰਸਿਮਰਨ ਸਿੰਘ ਬਾਜਵਾ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਹੈ ਉਸ ਨੇ ਇਹ ਅਹੁਦਾ ਸੰਭਾਲਣ ਤੋਂ ਇੰਨਕਾਰ ਕਰ ਦਿੱਤਾ ਹੈ ਜਦੋਂ ਕਿ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਥਾਪੇ ਗਏ ਅਰਮਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਕੰਗ ਵਲੋ ਵੀ ਪਾਰਟੀ ਸਫ਼ਾ ਦੇ ਅੰਦਰ ਹੀ ਸਰਬਜੀਤ ਸਿੰਘ ਝਿੰਜਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਕਥਿਤ ਤੌਰ ਤੇ ਕੁਝ ਗਿਣਤੀਆਂ ਮਿਣਤੀਆਂ ਪਾਰਟੀ ਹਾਈ ਕਮਾਂਡ ਤੱਕ ਪਹੁਚਾਉਣ ਦੀ ਗੱਲ ਸਾਹਮਣੇ ਆ ਰਹੀ ਹੈ
ਜ਼ਿਲ੍ਹਾ ਅਕਾਲੀ ਦਲ ਦੇ ਅੰਦਰ ਦਿਹਾਤੀ ਦੀ ਪ੍ਰਧਾਨਗੀ ਅਹਿਮ ਮੰਨੀ ਜਾਂਦੀ ਹੈ ਅਤੇ ਇਸ ਪ੍ਰਧਾਨਗੀ ਲਈ ਹਰਜੀ ਬਾਜਵਾ ਪਿਛਲੇ ਕਈ ਸਾਲਾਂ ਤੋਂ ਪਾਰਟੀ ਪਲੇਟਫਾਰਮ ਤੇ ਕੋਸ਼ਿਸ਼ ਕਰ ਰਹੇ ਸਨ ਅਕਾਲੀ ਦਲ ਦੇ ਕਈ ਜ਼ਿਲ੍ਹਾ ਪੱਧਰੀ ਆਗੂ ਹਰਜੀ ਬਾਜਵਾ ਨੂੰ ਮਨਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਹਨ ਲੇਕਿਨ ਪਤਾ ਲੱਗਾ ਹੈ ਕਿ ਉਹ ਕੁਝ ਦਿਨਾਂ ਲਈ ਸ਼ਹਿਰ ਤੋਂ ਬਾਹਰ ਚਲੇ ਗਏ ਹਨ। ਹਰਜੀ ਬਾਜਵਾ ਦੇ ਕੁਝ ਨਜਦੀਕੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਦੋ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨਗੀ ਦਿਵਾਉਣ ਦਾ ਵਾਇਦਾ ਕੀਤਾ ਸੀ ਲੇਕਿਨ ਹੁਣ ਓਹੀ ਆਗੂ ਬਾਜਵਾ ਨੂੰ ਸ਼ਹਿਰੀ ਪ੍ਰਧਾਨਗੀ ਸੰਭਾਲਣ ਲਈ ਮਨਾ ਰਹੇ ਹਨ।
ਹਰਜੀ ਬਾਜਵਾ ਮਰਹੂਮ ਵਰਿੰਦਰ ਸਿੰਘ ਬਾਜਵਾ ਦੇ ਭਤੀਜੇ ਹਨ, ਵਰਿੰਦਰ ਬਾਜਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹੇ ਸਨ ਅਤੇ ਅਕਾਲੀ ਦਲ ਵਲੋਂ ਰਾਜ ਸਭਾ ਦੇ ਮੈਂਬਰ ਵੀ ਰਹੇ। ਵਰਿੰਦਰ ਬਾਜਵਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋਈ ਹੈ, ਮੌਤ ਤੋਂ ਪਹਿਲਾਂ ਉਹ ਲਗਾਤਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਗੇ ਹਰਜੀ ਬਾਜਵਾ ਨੂੰ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨਗੀ ਦੇਣ ਦੀ ਵਕਾਲਤ ਕਰ ਰਹੇ ਸਨ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਇਸ ਬਾਰੇ ਭਰੋਸਾ ਵੀ ਦਿੱਤਾ ਜਾਂਦਾ ਰਿਹਾ ਸੀ।
ਪਿਛਲੀ ਵਾਰ ਯੂਥ ਅਕਾਲੀ ਦਲ ਸ਼ਹਿਰੀ ਦੇ ਅਤੇ ਹੁਣ ਦਿਹਾਤੀ ਦੇ ਪ੍ਰਧਾਨ ਲਗਾਏ ਗਏ ਅਰਮਿੰਦਰ ਹੁਸੈਨਪੁਰ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਰਹੇ ਹਨ ਪਰ ਅੱਜ ਕੱਲ ਉਹ ਵਿਦੇਸ਼ ਵਿੱਚ ਰਹਿ ਰਹੇ ਹਨ ਅਜਿਹੇ ਵਿਅਕਤੀ ਯੂਥ ਦਾ ਪ੍ਰਧਾਨ ਨਿਯੁਕਤ ਕਰਨ ਨਾਲ ਕੀ ਪਾਰਟੀ ਦਾ ਯੂਥ ਵਿੰਗ ਵਿਦੇਸ਼ ਤੋਂ ਚਲਾਇਆ ਜਾਵੇਗਾ ਇਹ ਗੱਲ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਕਾਬਲ ਤੇ ਪੰਜਾਬ ਵਿੱਚ ਰਹਿ ਰਹੇ ਨੌਜਵਾਨ ਆਗੂਆਂ ਨੂੰ ਪਿੱਛੇ ਛੱਡ ਕੇ ਵਿਦੇਸ਼ਾਂ ਦੇ ਲੋਕਾਂ ਨੂੰ ਅਹੁਦੇ ਦੇ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ ਹੀ ਕਈ ਪਾਸੇ ਤੋਂ ਘਿਰਿਆ ਹੋਇਆ ਹੈ ਜਦੋਂ ਪਾਰਟੀ ਦੇ ਅੰਦਰ ਹੀ ਇਕ ਹੋਰ ਵਿਵਾਦ ਖੜਾ ਹੋ ਜਾਂਦਾ ਹੈ ਉਸ ਨਾਲ ਪਾਰਟੀ ਲਈ ਕੰਮ ਕਰ ਰਹੇ ਵਿਅਕਤੀਆਂ ਦਾ ਵੀ ਹੌਸਲਾ ਟੁੱਟ ਜਾਂਦਾ ਹੈ।
