ਚੋਰ ਦੁਕਾਨ ਤੋਂ ਦੋ ਮੋਬਾਇਲ ਚੋਰੀ ਕਰਕੇ ਹੋਇਆ ਰਫ਼ੂ-ਚੱਕਰ

Thursday, Oct 22, 2026 - 06:38 PM (IST)

ਚੋਰ ਦੁਕਾਨ ਤੋਂ ਦੋ ਮੋਬਾਇਲ ਚੋਰੀ ਕਰਕੇ ਹੋਇਆ ਰਫ਼ੂ-ਚੱਕਰ

ਹੁਸ਼ਿਆਰਪੁਰ (ਰਾਕੇਸ਼)-ਅੱਜਕਲ੍ਹ ਚੋਰਾਂ ਨੇ ਚੋਰੀ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭ ਲਏ ਹਨ। ਉਹ ਇਸ ਤਰ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਗਊਸ਼ਾਲਾ ਬਾਜ਼ਾਰ ’ਚ ਸੰਨੀ ਅਰੋੜਾ ਦੀ ਦੁਕਾਨ ਤੋਂ ਦੋ ਮੋਬਾਇਲ ਚੋਰੀ ਕਰਕੇ ਇਕ ਵਿਅਕਤੀ ਰਫ਼ੂ-ਚੱਕਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਦੁਕਾਨ ਦਾ ਮਾਲਕ ਸਵੇਰੇ ਦੁਕਾਨ ਖੋਲ੍ਹ ਕੇ ਨੇੜੇ ਹੀ ਨਲਕੇ 'ਤੇ ਪਾਣੀ ਭਰਨ ਲਈ ਗਿਆ ਤਾਂ ਇੰਨੇ ’ਚ ਇਕ ਸ਼ਾਤਰ ਚੋਰ ਦੁਕਾਨ ਦੇ ਅੰਦਰੋਂ ਦੋ ਮੋਬਾਇਲ ਫ਼ੋਨ ਲੈ ਕੇ ਫ਼ਰਾਰ ਹੋ ਗਿਆ। ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ, ਜਿਸ ’ਚ ਇਕ ਵਿਅਕਤੀ ਚੋਰੀ ਕਰਕੇ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਸੀ. ਸੀ. ਟੀ. ਵੀ. ਫ਼ੋਟੇਜ ਦੇ ਆਧਾਰ ’ਤੇ ਚੋਰ ਦੀ ਪਛਾਣ ਕਰਕੇ ਉਸ ਦੀ ਭਾਲ ’ਚ ਜੁੱਟ ਗਈ ਹੈ।

ਇਹ ਵੀ ਪੜ੍ਹੋ: ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਭੈਣ ਨੇ ਕੀਤੇ ਵੱਡੇ ਖ਼ੁਲਾਸੇ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

shivani attri

Content Editor

Related News