ਹਾਜੀਪੁਰ ''ਚ ਚੋਰਾਂ ਦੀ ਦਹਿਸ਼ਤ, ਇਕੋ ਰਾਤ ਤਿੰਨ ਮੋਟਰਾਂ ਤੋਂ ਟਰਾਂਸਫ਼ਾਰਮਰ ਕੀਤੇ ਚੋਰੀ
Saturday, Oct 24, 2026 - 05:13 PM (IST)
ਹਾਜੀਪੁਰ (ਜੋਸ਼ੀ)- ਪੁਲਸ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਇੱਟੀਆਂ ਵਿਖੇ ਚੋਰਾਂ ਨੇ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਮੋਟਰਾਂ ਤੋਂ ਟਰਾਂਸਫ਼ਾਰਮਰ ਚੋਰੀ ਕਰ ਲਏ ਹਨ। ਇਸ ਘਟਨਾ ਮਗਰੋਂ ਪੂਰੇ ਇਲਾਕੇ 'ਚ ਇਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਕਿਸਾਨਾਂ 'ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਕਿਸਾਨਾਂ ਹਰਜਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਪੰਜਢੇਰਾ ਕਲਾਂ, ਬਲਵਾਨ ਸਿੰਘ ਪੁੱਤਰ ਪਰਮਾ ਨੰਦ ਵਾਸੀ ਪਿੰਡ ਬੰਬੋਵਾਲ ਅਤੇ ਰਾਜ ਮੱਲ ਪੁੱਤਰ ਜੈਸੀ ਰਾਮ ਵਾਸੀ ਪਿੰਡ ਇੱਟੀਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਪਿੰਡ ਇੱਟੀਆਂ ਵਿਖੇ ਪੈਂਦੀਆਂ ਹਨ, ਜਿੱਥੇ ਉਨ੍ਹਾਂ ਦੀਆਂ ਟਿਊਬਵੈੱਲਾਂ (ਮੋਟਰਾਂ) ਉੱਤੇ ਟਰਾਂਸਫ਼ਾਰਮਰ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ ਮੁੜ ਬਹਾਲ
ਬੀਤੀ ਰਾਤ ਚੋਰਾਂ ਨੇ ਇਨ੍ਹਾਂ ਤਿੰਨਾਂ ਟਰਾਂਸਫ਼ਾਰਮਰਾਂ ਨੂੰ ਨਿਸ਼ਾਨਾ ਬਣਾਇਆ। ਚੋਰ ਟਰਾਂਸਫ਼ਾਰਮਰਾਂ ਨੂੰ ਉਤਾਰ ਕੇ ਉਨ੍ਹਾਂ ਵਿੱਚੋਂ ਤਾਂਬੇ ਅਤੇ ਹੋਰ ਕੀਮਤੀ ਸਾਮਾਨ ਕੱਢ ਕੇ ਲੈ ਗਏ ਅਤੇ ਖਾਲੀ ਖੋਖੇ ਮੌਕੇ ’ਤੇ ਹੀ ਸੁੱਟ ਗਏ। ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ 'ਚ ਹਾਹਾਕਾਰ ਮੱਚ ਗਈ। ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਦੀ ਸੂਚਨਾ ਤੁਰੰਤ ਹਾਜੀਪੁਰ ਬਿਜਲੀ ਦਫ਼ਤਰ ਅਤੇ ਸਥਾਨਕ ਪੁਲਸ ਵਿਭਾਗ ਨੂੰ ਦੇ ਦਿੱਤੀ ਗਈ ਹੈ। ਪੀੜਤ ਕਿਸਾਨਾਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਨੂੰ ਤੁਰੰਤ ਬਹਾਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਫ਼ਸਲਾਂ ਨੂੰ ਪਾਣੀ ਪੂਰਾ ਲੱਗ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਪੁਲਸ ਮੁਖੀ ਨੂੰ ਅਪੀਲ ਕੀਤੀ ਹੈ ਕਿ ਇਲਾਕੇ 'ਚ ਆਏ ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ ਅਤੇ ਪੁਲਸ ਗਸ਼ਤ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿੱਚੋਂ ਡਰ ਦਾ ਮਾਹੌਲ ਖ਼ਤਮ ਹੋ ਸਕੇ।
ਇਹ ਵੀ ਪੜ੍ਹੋ: ਕਰੋੜਾਂ ਦੇ ਪਟਾਕੇ ਖ਼ਰੀਦ ਚੁੱਕੇ ਜਲੰਧਰ ਦੇ ਪਟਾਕਾ ਕਾਰੋਬਾਰੀਆਂ ਦੀ ਵਧੀ ਚਿੰਤਾ! ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
