ਦਰਜਨ ਦੇ ਕਰੀਬ ਬਦਮਾਸ਼ਾਂ ਦੀ ਗੁੰਡਾਗਰਦੀ, ਨੌਜਵਾਨ ਦੀ ਕੁੱਟਮਾਰ ਮਗਰੋਂ ਕੀਤੀ ਘਿਨੌਣੀ ਹਰਕਤ

Tuesday, Sep 29, 2020 - 01:21 PM (IST)

ਦਰਜਨ ਦੇ ਕਰੀਬ ਬਦਮਾਸ਼ਾਂ ਦੀ ਗੁੰਡਾਗਰਦੀ, ਨੌਜਵਾਨ ਦੀ ਕੁੱਟਮਾਰ ਮਗਰੋਂ ਕੀਤੀ ਘਿਨੌਣੀ ਹਰਕਤ

ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਦਾਰੂ ਕੁਟੀਆ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਜਗਬੀਰ ਸਿੰਘ ਪੁੱਤਰ ਸੁਰਜੀਤ ਸਿੰਘ ਜਦੋਂ ਆਪਣੇ ਦੋਸਤ ਰਾਕੇਸ਼ ਕੁਮਾਰ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਲਗਭਗ ਇਕ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਪਹਿਲਾਂ ਉਸ ਦੀ ਘੇਰ ਕੇ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਬੇਰੋਜ਼ਗਾਰ ਸੁਪਰਵਾਈਜ਼ਰ ਨੇ ਚੁੱਕਿਆ ਖ਼ੌਫਨਾਕ ਕਦਮ, ਲਟਕਦਾ ਦੇਖ ਪਤਨੀ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ

ਇਸ ਤੋਂ ਬਾਅਦ ਉਸ ਨੂੰ ਘਰ ਦੇ ਅੰਦਰ ਲੈ ਗਏ। ਫਿਰ ਉਸ ਦੇ ਹੱਥ 'ਚ ਪਿਸਤੌਲ ਫੜ੍ਹਾ ਕੇ ਬਦਮਾਸ਼ਾਂ ਨੇ ਜ਼ਬਰਨ ਉਸ ਦੀ ਤਸਵੀਰਾਂ ਖਿੱਚ ਲਈਆਂ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਬ੍ਰਿਜ ਲਾਲ ਪੁੱਤਰ ਮਦਨ ਲਾਲ, ਅਮਨਦੀਪ ਸਿੰਘ ਪੁੱਤਰ ਬ੍ਰਿਜ ਲਾਲ ਵਾਸੀ ਦਾਰੂ ਕੁਟੀਆ ਮੁਹੱਲਾ, ਗਗਨਦੀਪ, ਗੌਤਮਜੀਤ, ਲਾਲੀ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 341, 323, 342, 364, 382, 506, 211, 148, 149 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 12ਵੀਂ ਜਮਾਤ 'ਚ 78 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ
ਇਹ ਵੀ ਪੜ੍ਹੋ : ਰੱਦ ਹੋਈਆ ਗੱਡੀਆਂ 'ਚ ਰਿਜ਼ਰਵੇਸ਼ਨ ਕਰਾਉਣ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਮਿਲੇਗਾ ਰਿਫੰਡ


author

Babita

Content Editor

Related News