ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ

Sunday, Sep 17, 2017 - 07:52 AM (IST)

ਪਟਿਆਲਾ  (ਬਲਜਿੰਦਰ) - ਸ਼ਹਿਰ ਦੀ ਜੈ ਜਵਾਨ ਕਾਲੋਨੀ ਵਾਸੀ ਇਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਿੰ੍ਰਸ ਪੁੱਤਰ ਸਵ. ਸੁਨੀਲ ਆਨੰਦ ਗਲੀ ਨੰ. 3 ਜੈ ਜਵਾਨ ਕਾਲੋਨੀ ਬਡੂੰਗਰ ਪਟਿਆਲਾ ਵਜੋਂ ਹੋਈ।ਪੁਲਸ ਨੇ ਇਸ ਮਾਮਲੇ 'ਚ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਏਅਰਟੈੱਲ ਦੇ ਮੁਨੀਸ਼ ਨਾਂ ਦੇ ਡਿਸਟ੍ਰੀਬਿਊਟਰ ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਰਿਸ਼ਤੇਦਾਰੀ ਵਿਚ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਪ੍ਰਿੰਸ ਮੁਨੀਸ਼ ਕੋਲ ਕੰਮ ਕਰਦਾ ਸੀ, ਉਸ ਨੇ ਮੁਨੀਸ਼ ਤੋਂ ਕੁਝ ਪੈਸੇ ਲਏ ਸਨ, ਜੋ ਕਿ ਬਾਅਦ ਵਿਚ ਉਸ ਨੇ ਕਾਫੀ ਵਧਾ ਦਿੱਤੇ ਅਤੇ ਹੁਣ ਪੈਸੇ ਲੈਣ ਲਈ ਧਮਕੀਆਂ ਦੇ ਰਿਹਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪ੍ਰਿੰਸ ਨੇ ਜ਼ਹਿਰੀਲੀ ਚੀਜ਼ ਖਾ ਲਈ ਤੇ ਉਸ ਦੀ ਮੌਤ ਹੋ ਗਈ।


Related News