ਪੰਜਾਬ ਹਿਮਾਚਲ ਸਰਹੱਦ ਤੋਂ 101 ਸ਼ਰਾਬ ਦੀਆਂ ਪੇਟੀਆਂ ਸਮੇਤ ਵਿਅਕਤੀ ਗ੍ਰਿਫਤਾਰ

Saturday, May 02, 2020 - 03:29 PM (IST)

ਪੰਜਾਬ ਹਿਮਾਚਲ ਸਰਹੱਦ ਤੋਂ 101 ਸ਼ਰਾਬ ਦੀਆਂ ਪੇਟੀਆਂ ਸਮੇਤ ਵਿਅਕਤੀ ਗ੍ਰਿਫਤਾਰ

ਤਲਵਾੜਾ - ਦੇਰ ਰਾਤ ਤਲਵਾੜਾ ਪੁਲਸ ਨੇ ਪੰਜਾਬ ਹਿਮਾਚਲ ਸਰਹੱਦ ਤੋਂ ਸ਼ਰਾਬ ਦੀ ਤਸਕਰੀ ਕਰਦੇ ਹੋਏ ਮਹਿੰਦਰ ਮੈਕਸਮੋ ਟਰੱਕ ਵਿਚੋਂ ਇਕ ਵਿਅਕਤੀ ਨੂੰ 101 ਦੇਸੀ ਅਤੇ ਅੰਗ੍ਰੇਜ਼ੀ ਸ਼ਰਾਬ ਦੀਆਂ ਪੇਟੀਆਂ ਸਮੇਤ ਕਾਬੂ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਵਿਅਕਤੀ ਰਾਕੇਸ਼ ਕੁਮਾਰ ਤੋਂ ਲੈ ਕੇ ਹਿਮਾਚਲ ਵਿਧਾਨ ਸਭਾ ਨਾਲ ਸੰਬੰਧ ਰਖਦਾ ਹੈ ਅਤੇ ਤਲਵਾੜਾ ਦੇ  ਨਿਸ਼ਾਂਤ ਕੁਮਾਰ ਤੋਂ ਲੈ ਕੇ ਹਿਮਾਚਲ ਤੂੜੀ ਨਾਲ ਭਰੇ ਮੈਕਸਮੋ ਟਰੱਕ ਵਿਚ ਭਰ ਤੇ ਲੈ ਜਾ ਰਿਹਾ ਸੀ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਐਸ.ਪੀ. ਦਸੂਹਾ ਅਨਿਲ ਭਨੋਟ ਨੇ ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੈਂਸ 'ਚ ਦਿੱਤੀ। ਡੀ.ਐਸ.ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ 'ਤੇ ਲਾਕਡਾਉਨ ਦੀ ਉਲੰਘਣਾ ਕਰਨ ਦੇ ਨਾਲ ਐਕਸਾਈਜ਼ ਐਕਟ  ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 


author

Harinder Kaur

Content Editor

Related News