ਪੁਲਸ ਨੇ ਇਕ ਹੋਰ ਵਿਅਕਤੀ ਨੂੰ ਨਕਦੀ ਸਮੇਤ ਕੀਤਾ ਕਾਬੂ

Sunday, Jul 07, 2024 - 05:00 PM (IST)

ਪੁਲਸ ਨੇ ਇਕ ਹੋਰ ਵਿਅਕਤੀ ਨੂੰ ਨਕਦੀ ਸਮੇਤ ਕੀਤਾ ਕਾਬੂ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ’ਚ ਚੋਰੀ ਅਤੇ ਲੁੱਟ ਦੀਆਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ ਸਿਟੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਪਰਸ ਖੋਹਣ ਦੇ ਮਾਮਲੇ ਹੇਠ ਅੱਜ 1 ਹੋਰ ਵਿਅਕਤੀ ਨੂੰ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਸ਼ਹਿਰ ਦੀ ਸੰਘਣੀ ਆਬਾਦੀ ’ਚੋਂ ਇਕ ਮਹਿਲਾ ਅਧਿਆਪਕ ਕੋਲੋਂ ਪਰਸ ਖੋਹਿਆ ਸੀ ਜਿਸ ’ਤੇ ਪੁਲਸ ਨੇ ਕੁੱਝ ਘੰਟਿਆਂ ਬਾਅਦ ਹੀ ਇਕ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਨਕਦੀ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ’ਤੇ ਅੱਜ ਪੁਲਸ ਨੇ ਦੂਸਰਾ ਸਾਥੀ ਗੁਰਪ੍ਰਤਾਪ ਸਿੰਘ ਉਰਫ਼ ਯਾਦੀ ਪਿੰਡ ਬਰ੍ਹੇ ਨੂੰ 10 ਹਜ਼ਾਰ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਕੇ ਅਦਾਲਤ ਪੇਸ਼ ਕਰ ਦਿੱਤਾ। ਜਾਂਚ ਅਧਿਕਾਰੀ ਅਮਰੀਕ ਸਿੰਘ ਵੱਲੋਂ ਉਪਰੋਕਤ ਮਾਮਲੇ ਦੀ ਬਾਰੀਕੀ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News