ਦੜ੍ਹਾ-ਸੱਟਾ ਲਗਵਾਉਣ ਦੇ ਦੋਸ਼ ਤਹਿਤ ਮਾਮਲਾ ਦਰਜ

05/27/2024 4:18:59 PM

ਮਾਜਰੀ (ਪਾਬਲਾ) : ਮਾਜਰੀ ਪੁਲਸ ਨੇ ਦੜ੍ਹਾ-ਸੱਟਾ ਲਗਵਾਉਣ ਵਾਲੇ ਵਿਆਕਤੀ ਨੂੰ ਫੜ੍ਹਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਫ਼ਸਰ ਪਵਨ ਕੁਮਾਰ ਨੇ ਦੱਸਿਆਂ ਕਿ ਗਸ਼ਤ ਦੌਰਾਨ ਪੁਲਸ ਪਾਰਟੀ ਨੂੰ ਇਤਲਾਹ ਮਿਲੀ ਕਿ ਰਾਕੇਸ ਕੁਮਾਰ ਉਰਫ਼ ਰਾਕੇਸ ਪੁੱਤਰ ਬਲਰਾਜ ਕੁਮਾਰ ਵਾਸੀ ਪਿੰਡ ਮਾਜਰੀ ਜੋ ਦੜੇ ਸੱਟਾ ਲਗਵਾਉਂਦਾ ਹੈ।

ਉਹ ਸਵਰਾਜ ਫੈਕਟਰੀ ਨੇੜੇ ਦੁਕਾਨਾਂ ਅੱਗੇ ਘੁੰਮ ਕੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਉੱਚੀ ਅਵਾਜਾ ਵਿਚ ਦੜ੍ਹਾ-ਸੱਟਾ ਲਗਵਾਉਣ ਲਈ ਕਹਿ ਰਿਹਾ ਹੈ। ਇਸ ਤਰ੍ਹਾ ਸ਼ਰੇਆਮ ਜਗਾ ਪਰ ਦੜ੍ਹਾ-ਸੱਟਾ ਲਗਵਾ ਰਿਹਾ ਸੀ। ਪੁਲਸ ਨੇ ਰਾਕੇਸ਼ ਕੁਮਾਰ ਉਰਫ਼ ਰਾਕੇਸ ਪੁੱਤਰ ਬਲਰਾਜ ਕੁਮਾਰ ਵਾਸੀ ਪਿੰਡ ਮਾਜਰੀ ਨੂੰ ਦੜ੍ਹਾ-ਸੱਟਾ ਲਗਵਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।


Babita

Content Editor

Related News