UP ''ਚ ਨਾਬਾਲਗ ਕੁੜੀਆਂ ਨਾਲ ਜਬਰ-ਜ਼ਿਨਾਹ ਤੇ ਕਤਲ ਕਰਨ ਵਾਲਾ ਭਗੌੜਾ ਕਾਬੂ

Sunday, Jun 11, 2023 - 12:55 PM (IST)

UP ''ਚ ਨਾਬਾਲਗ ਕੁੜੀਆਂ ਨਾਲ ਜਬਰ-ਜ਼ਿਨਾਹ ਤੇ ਕਤਲ ਕਰਨ ਵਾਲਾ ਭਗੌੜਾ ਕਾਬੂ

ਮੋਹਾਲੀ (ਪਰਦੀਪ) : ਮੋਹਾਲੀ ਪੁਲਸ ਨੇ ਯੂ. ਪੀ. ਵਿਚ 2014 ਵਿਚ ਨਾਬਾਲਗ ਕੁੜੀਆਂ ਨਾਲ ਜਬਰ-ਜ਼ਿਨਾਹ ਅਤੇ ਕਤਲ ਕਰ ਕੇ ਭਗੌੜੇ ਹੋਏ ਇਕ ਅਪਰਾਧੀ ਨੂੰ ਕਾਬੂ ਕਰ ਕੇ ਯੂ. ਪੀ. ਪੁਲਸ ਹਵਾਲੇ ਕੀਤਾ ਹੈ। ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਵਲੋਂ ਫੈਜ਼ਾਨ ਨਾਦ ਨਾਂ ਦੇ ਇਸ ਵਿਅਕਤੀ (ਵਾਸੀ ਕਸਬਾ ਕੁਰਾਨਾ ਥਾਣਾ ਕੁਰਾਨਾ ਜ਼ਿਲ੍ਹਾ ਸ਼ਾਮਲੀ ਯੂ. ਪੀ.) ਹਾਲ ਵਾਲੀ ਸੈਕਟਰ-68 ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਖ਼ਿਲਾਫ਼ 2014 ਵਿਚ ਥਾਣਾ ਕੁਰਾਨਾ ਜ਼ਿਲ੍ਹਾ ਸ਼ਾਮਲੀ (ਯੂ. ਪੀ.) ਵਿਚ ਨਾਬਾਲਗ ਕੁੜੀਆਂ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਮਾਮਲੇ ਅਧੀਨ ਕੇਸ ਦਰਜ ਹੋਇਆ ਸੀ ਪਰ ਇਹ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਿਆ ਸੀ ਅਤੇ ਅਦਾਲਤ ਨੇ ਇਸ ਨੂੰ 13. 6. 2019 ਨੂੰ ਭਗੌੜਾ ਐਲਾਨ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੂੰ ਥਾਣਾ ਕੁਰਾਨਾ ਦੇ ਤਫਤੀਸ਼ੀ ਅਫ਼ਸਰ ਐੱਸ. ਆਈ. ਕੁਲਦੀਪ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ।
 


author

Babita

Content Editor

Related News