ਨਸ਼ੇ ਵਾਲੇ ਟੀਕੇ ਵੇਚਣ ਵਾਲਾ ਗ੍ਰਿਫ਼ਤਾਰ

Thursday, Dec 08, 2022 - 01:58 PM (IST)

ਨਸ਼ੇ ਵਾਲੇ ਟੀਕੇ ਵੇਚਣ ਵਾਲਾ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਨਸ਼ੇ ਵਾਲੇ ਟੀਕੇ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਸੈਕਟਰ-45 ਤੋਂ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਸੈਕਟਰ-45 ਨਿਵਾਸੀ ਵਰਿੰਦਰਜੀਤ ਸਿੰਘ ਉਰਫ਼ ਬਬਲੂ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ 30 ਟੀਕੇ ਬਰਾਮਦ ਹੋਏ। ਸੈਕਟਰ-34 ਥਾਣਾ ਪੁਲਸ ਨੇ ਟੀਕੇ ਜ਼ਬਤ ਕਰ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੈਕਟਰ-34 ਥਾਣਾ ਇੰਚਾਰਜ ਦਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਟੀਮ ਸੈਕਟਰ-45 'ਚ ਗਸ਼ਤ ਕਰ ਰਹੀ ਸੀ।

ਸੈਕਟਰ-45 ਮੋੜ ’ਤੇ ਇਕ ਨੌਜਵਾਨ ਪੁਲਸ ਨੂੰ ਦੇਖ ਕੇ ਵਾਪਸ ਜਾਣ ਲੱਗਾ। ਪੁਲਸ ਨੂੰ ਸ਼ੱਕ ਹੋਇਆ ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਭੱਜਣ ਲੱਗਾ ਤਾਂ ਪੁਲਸ ਟੀਮ ਨੇ ਉਸਨੂੰ ਦਬੋਚ ਲਿਆ। ਪੁੱਛਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ੇ ਵਾਲੇ ਟੀਕੇ ਕਾਲੋਨੀ 'ਚ ਵੇਚਦਾ ਸੀ।


author

Babita

Content Editor

Related News