22 ਕਿਲੋ ਭੁੱਕੀ ਸਮੇਤ ਇਕ ਕਾਬੂ
Saturday, Nov 25, 2017 - 07:53 AM (IST)

ਖਮਾਣੋਂ (ਜਟਾਣਾ/ਅਰੋੜਾ/ਸੰਜੀਵ) – ਖਮਾਣੋਂ ਪੁਲਸ ਨੇ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਪਿੰਡ ਜਟਾਣਾ ਵਿਖੇ ਬੀਤੀ ਰਾਤ ਨਾਕਾਬੰਦੀ ਦੌਰਾਨ 22 ਕਿਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਮਰਾਲਾ ਸਾਈਡ ਵਲੋਂ ਸਰਾਲਾ ਵੱਲ ਆ ਰਹੇ ਇਕ ਟਰੱਕ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 22 ਕਿਲੋ ਭੁੱਕੀ ਬਰਾਮਦ ਹੋਈ। ਕਥਿਤ ਦੋਸ਼ੀ ਟਰੱਕ ਡਰਾਈਵਰ ਸੁਰਮੁੱਖ ਸਿੰਘ ਉਰਫ ਸੋਨੀ ਪੁੱਤਰ ਬਾਵਾ ਸਿੰਘ ਪਿੰਡ ਮਨੈਲਾ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ, ਜਦਕਿ ਕਲੀਨਰ ਰਾਜਿੰਦਰ ਸਿੰਘ ਉਰਫ ਰਾਜਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਕਥਿਤ ਦੋਸ਼ੀਆਂ ਖਿਲਾਫ ਥਾਣਾ ਖਮਾਣੋਂ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।