ਜੋ ਕੰਮ ਪੁਲਸ ਨਾ ਕਰ ਸਕੀ ਉਹ ਅੰਮ੍ਰਿਤਸਰ ਦੀ ਮਮਤਾ ਨੇ ਕਰ ਦਿਖਾਇਆ, ਤੁਸੀਂ ਵੀ ਕਰੋਗੇ ਸਿਫਤਾਂ

06/24/2017 8:37:33 PM

ਅੰਮ੍ਰਿਤਸਰ— ਮੋਬਾਇਲ ਕੰਪਨੀ 'ਚ ਕੰਮ ਕਰਦੀ ਖੰਡਵਾਲਾ ਦੀ ਮਮਤਾ ਮਹਿਰਾ 12 ਅਪ੍ਰੈਲ 2017 ਰਾਤ ਨੂੰ ਤਕਰੀਬਨ 9 ਵਜੇ ਆਪਣੀ ਐਕਟਿਵਾ 'ਤੇ ਕੰਮ ਤੋਂ ਘਰ ਆ ਰਹੀ ਸੀ, ਜਿਸ ਦੌਰਾਨ ਉਹ ਕਿਸੇ ਦਾ ਫੋਨ ਸੁਣਨ ਲਈ ਰੁਕੀ ਤਾਂ ਪਿੱਛੋਂ ਬਾਈਕ 'ਤੇ ਆਇਆ ਲੁਟੇਰਾ ਫੋਨ ਖੋਹ ਕੇ ਫਰਾਰ ਹੋ ਗਿਆ। ਉਸ ਨੇ ਉਸ ਨੂੰ ਫੜਣ ਲਈ ਪਿੱਛਾ ਕੀਤਾ ਪਰ ਉਹ ਬਚ ਗਿਆ। ਮਮਤਾ ਲੁਟੇਰੇ ਨੂੰ ਲੱਭਣ ਲਈ ਖੁਦ ਹੀ ਕੋਸ਼ਿਸ਼ ਕਰਦੀ ਰਹੀ। ਤਕਰੀਬਨ ਦੋ ਮਹੀਨੇ ਦੀ ਮਿਹਨਤ ਸਦਕਾ ਉਸਨੇ ਲੁਟੇਰੇ ਦਾ ਪਤਾ ਲਗਾ ਲਿਆ, ਜੋ ਕਿ ਚਮਕੌਰ ਸਿੰਘ ਹੈ ਅਤੇ ਉਹ ਥਾਣਾ ਘਰਿੰਡਾ 'ਚ ਪੈਂਦੇ ਪਿੰਡ ਘਾਹਪੁਰ ਖੇੜੀ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ ਉਹ ਪੁਲਸ ਨੂੰ ਨਾਲ ਲੈ ਕੇ ਗਈ ਅਤੇ ਲੁਟੇਰੇ ਨੂੰ ਫੜਾ ਕੇ ਉਸ ਕੋਲੋਂ ਲੁੱਟੇ ਹੋਏ ਮੋਬਾਈਲ ਬਰਾਮਦ ਕੀਤੇ। ਇੰਨਾ ਹੀ ਨਹੀਂ ਪੁਲਸ ਨੇ ਲੁਟੇਰੇ ਕੋਲੋਂ ਵਾਰਦਾਤ 'ਚ ਵਰਤੀ ਬਾਈਕ ਵੀ ਬਰਾਮਦ ਕਰ ਲਈ ਗਈ ਹੈ। 
ਮਮਤਾ ਨੇ ਐਕਟਿਵਾ 'ਤੇ ਲੁਟੇਰੇ ਦਾ ਪਿੱਛਾ ਵੀ ਕੀਤਾ। ਮੁਲਜ਼ਮ ਨੇ ਤਿੰਨ ਵਾਰ ਮੁੜ ਕੇ ਦੇਖਿਆ ਜਿਸ ਨਾਲ ਉਸ ਦਾ ਚਿਹਰਾ ਮਮਤਾ ਦੇ ਦਿਮਾਗ 'ਚ ਬੈਠ ਗਿਆ। ਮੁਲਜ਼ਮ ਹਨ੍ਹੇੇਰੇ ਦਾ ਫਾਇਦਾ ਚੁੱਕਦਾ ਹੋਇਆ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਸੀ, ਜਿਸ ਤੋਂ ਬਾਅਦ ਮਮਤਾ ਨੇ ਥਾਣਾ ਛੇਹਰਟਾ 'ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਉਹ ਲਗਾਤਾਰ ਘਰਿੰਡਾ ਇਲਾਕੇ 'ਚ ਜਾ ਕੇ ਮੁਲਜ਼ਮ ਨੂੰ ਲੱਭਣ ਲਈ ਕੋਸ਼ਿਸ਼ ਕਰਦੀ ਰਹੀ। ਉਸ ਨੇ ਆਪਣਾ ਫੋਨ ਵੀ ਟ੍ਰੈਕਿੰਗ 'ਤੇ ਲਗਾ ਦਿੱਤਾ ਸੀ, ਜਿਸ ਨਾਲ ਲੋਕੇਸ਼ਨ ਵੀ ਮਿਲਣੀ ਸ਼ੁਰੂ ਹੋ ਗਈ। ਦੋ ਦਿਨ ਪਹਿਲਾਂ ਹੀ ਪਤਾ ਲੱਗਾ ਕਿ ਮੁਲਜ਼ਮ ਘਾਹਪੁਰ ਖੇੜੀ ਦਾ ਰਹਿਣ ਵਾਲਾ ਹੈ। ਉਹ ਤੁਰੰਤ ਥਾਣੇ ਗਈ ਅਤੇ ਪੁਲਸ ਅਧਿਕਾਰੀ ਨਾਲ ਗੱਲ ਕੀਤੀ। ਪੁਲਸ ਦੀ ਮਦਦ ਨਾਲ ਮੁਲਜ਼ਮ ਦੇ ਘਰ 'ਤੇ ਰੇਡ ਕੀਤੀ ਅਤੇ ਉਸ ਨੂੰ ਫੜ ਲਿਆ ਗਿਆ। ਏ. ਐਸ. ਆਈ. ਜਸਪਾਲ ਸਿੰਘ ਨੇ ਕਿਹਾ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।


Related News