ਮਾਲਵਾ ’ਚ ਦਿਖਾਈ ਦਿੱਤਾ ‘ਜਨਤਾ ਕਰਫਿਊ’ ਦਾ ਅਸਰ, ਥੰਮ ਗਈ ਜ਼ਿੰਦਗੀ ਦੀ ਰਫ਼ਤਾਰ (ਤਸਵੀਰਾਂ)

Sunday, Mar 22, 2020 - 12:11 PM (IST)

ਮਾਲਵਾ - ਕੋਰੋਨਾ ਵਾਇਰਸ ਦਾ ਕਹਿਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕਈ ਲੋਕ ਇਸ ਦੀ ਲਪੇਟ ’ਚ ਆ ਰਹੇ ਹਨ। ਇਸ ਵਾਇਰਸ ਤੋਂ ਬਚਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਜਨਤਾ ਕਰਫਿਊ' ਦਾ ਸੱਦਾ ਦਿੱਤਾ ਗਿਆ ਹੈ। ਮੋਦੀ ਵਲੋਂ ਅੱਜ ਦੇ ਦਿਨ ਐਲਾਨੇ ਗਏ ਜਨਕਾ ਕਰਫਿਊ ਦੇ ਮੌਕੇ ਮਾਲਵਾ ਮੁਕੰਮਲ ਤੌਰ 'ਤੇ ਬੰਦ ਦਿਖਾਈ ਦਿੱਤਾ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰ, ਰੇਲਵੇ ਸਟੇਸ਼ਨ, ਬਸ ਸਟੈਂਡ ’ਤੇ ਸੰਨਾਟਾ ਛਾਇਆ ਹੋਇਆ ਹੈ। ਲੋਕ ਅੱਜ ਸਵੇਰ ਤੋਂ ਹੀ ਆਪਣੇ ਘਰਾਂ ਵਿਚ ਬੰਦ ਹੋ ਗਏ ਹਨ। ਮਾਲਵਾ ਜ਼ਿਲੇ ਦੇ ਸਮਰਾਲਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੁਕਤਸਰ ਆਦਿ ਵੱਖ-ਵੱਖ ਥਾਵਾਂ ਸੁੰਨ ਹਨ। ਪੁਲਸ ਅਧਿਕਾਰੀ ਚੌਂਕਾਂ ’ਤੇ ਖੜ੍ਹੇ ਹੋਏ ਹਨ। 

ਬਾਘਾਪੁਰਾਣਾ (ਅਜੇ ਗਰਗ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਾ ਕਰਫਿਊ ਦਾ ਬਾਘਾਪੁਰਾਣਾ ਵਿਚ ਪ੍ਰਭਾਵਸ਼ਾਲੀ ਅਸਰ ਦਿਖਾਈ ਦੇ ਰਿਹਾ ਹੈ। ਸ਼ਹਿਰ ਵਿਚ ਅੱਜ ਲੋਕਾਂ ਨੇ ਆਪਣੇ ਆਪ ਨੂੰ ਘਰਾਂ ਵਿਚ ਬੰਦ ਕਰ ਲਿਆ ਹੈ। ਇਸ ਦੌਰਾਨ ਸ਼ਹਿਰ ਦੇ ਬਸ ਸਟੈਂਡ ਅਤੇ ਸਮੁੱਚੇ ਬਜ਼ਾਰਾਂ ਵਿਚ ਸੰਨਾਟਾ ਛਾਇਆ ਹੋਇਆ ਹੈ। ਜੇਕਰ ਕੋਈ ਬਾਹਰ ਦਿਖਾਈ ਦੇ ਰਿਹਾ ਹੈ ਤਾਂ ਸਿਰਫ ਪੁਲਸ ਮੁਲਾਜ਼ਾਮ ਹੀ ਦਿਖਾਈ ਦੇ ਰਹੇ ਹਨ । ਡੀ.ਐੱਸ.ਪੀ. ਕੇਸਰ ਸਿਘ ,ਐੱਸ.ਐੱਚ. ਓ ਕੁਲਵਿਦਰ ਧਾਲੀਵਾਲ ਬਾਘਾਪੁਰਾਣਾ ਵਲੋਂ ਸ਼ੋਸ਼ਲ ਮੀਡੀਆ 'ਤੇ ਅੱਗੇ ਆ ਕੇ ਇਕ ਮੈਸੇਜ਼ ਬਣਾਇਆ ਗਿਆ ਹੈ, ਜਿਸ ਵਿਚ ਲਿਖਿਆ ਹੈ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਘਰਾਂ ਤੋਂ ਬਾਹਰ ਹਾਂ ਅਤੇ ਤੁਸੀ ਆਪਣੀ ਸੁਰੱਖਿਆ ਲਈ ਘਰਾਂ ਦੇ ਅੰਦਰ ਰਹੋ।  

PunjabKesari

ਫਤਿਹਗੜ੍ਹ ਸਾਹਿਬ (ਵਿਪਨ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਾ ਕਰਫਿਊ ਦਾ ਅਸਰ ਜ਼ਿਲਾ ਫਤਿਹਗੜ੍ਹ ਸਾਹਿਬ ’ਚ ਵੀ ਦੇਖਣ ਨੂੰ ਮਿਲਿਆ। ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਾਰੇ ਬਾਜ਼ਾਰ ਬੰਦ ਦਿਖਾਈ ਦਿੱਤੇ। ਇਸ ਦੌਰਾਨ ਨੈਸ਼ਨਲ ਹਾਈਵੇਅ ’ਤੇ ਸੁੰਨਸਾਨ ਛਾਈ ਹੋਈ ਸੀ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿਚ ਗੁਰੇਜ਼ ਕਰ ਰਹੇ ਹਨ।

PunjabKesari

ਸਮਰਾਲਾ (ਸੰਜੇ ਗਰਗ) - ਪੂਰੇ ਦੇਸ਼ ਵਿਚ ਖਤਰਨਾਕ ਕਰੋਨਾ ਵਾਇਰਸ ਦੇ ਪੈਰ ਪਸਾਰਨ ਮਗਰੋਂ ਇਸ ਨਾਲ ਜੰਗ ਲੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ‘ਜਨਤਕ ਕਰਫਿਊ’ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ 100 ਫੀਸਦੀ ਹੁੰਗਾਰਾ ਮਿਲਿਆ। 14 ਘੰਟੇ ਦੇ ਇਸ ਜਨਤਕ ਕਰਫਿਊ ਦੌਰਾਨ ਇਕ ਤਰਾਂ ਨਾਲ ਲੋਕਾਂ ਦੀ ਜਿੰਦਗੀ ਥੰਮ ਗਈ ਹੈ। ਖਤਰਨਾਕ ਕਰੋਨਾ ਤੋਂ ਬਚਾਢ ਲਈ ਲੋਕਾਂ ਨੇ ਖੁੱਦ ਨੂੰ ਘਰਾਂ ਵਿਚ ਕੈਦ ਕਰ ਲਿਆ ਹੈ ਅਤੇ ਹਰ ਪਾਸੇ ਗਹਿਰਾ ਸੰਨਾਟਾ ਛਾਇਆ ਹੋਇਆ ਹੈ। ਸਮਰਾਲਾ ਸ਼ਹਿਰ ਵਿਚ ਬਾਜ਼ਾਰ ਬੰਦ ਪਏ ਹਨ ਅਤੇ ਸੜਕਾਂ ’ਤੇ ਸੰਨਾਟਾ ਪਸਰਿਆ ਹੋਇਆ ਹੈ। ਸ਼ਹਿਰ ਦੇ ਮੁੱਹਲੇ ਤੱਕ ਸੁੰਨੇ ਪਏ ਹਨ ਅਤੇ ਇਸ ‘ਜਨਤਕ ਕਰਫਿਊ’ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਰਹੀ ਕਿ ਸਬ ਡਵੀਜ਼ਨ ਦੇ 200 ਤੋਂ ਵੀ ਵੱਧ ਪਿੰਡਾਂ ਵਿਚ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸਿਰਫ ਐਮਰਜੈਂਸੀ ਡਿਊਟੀ ਨਿਭਾ ਰਹੇ ਸਰਕਾਰੀ ਕਰਮਚਾਰੀ ਅਤੇ ਹੋਰ ਅਮਲਾ-ਫੈਲਾ ‘ਜਨਤਕ ਕਰਫਿਊ’ ਦੀ ਸਫ਼ਲਤਾ ਵਿਚ ਜੁੱਟਿਆ ਹੋਇਆ ਹੈ। ਓਧਰ ਐੱਸ.ਡੀ.ਐੱਮ. ਸਮਰਾਲਾ ਗੀਤਿਕਾ ਸਿੰਘ ਨੇ ਲੋਕਾਂ ਵੱਲੋਂ ਮਿਲੇ ਇਸ ਭਰਪੂਰ ਸਹਿਯੋਗ ਲਈ ਜਨਤਾ ਦਾ ਆਭਾਰ ਪ੍ਰਗਟਾਇਆ ਹੈ।

PunjabKesari

ਮਾਨਸਾ (ਸਨਦੀਪ) - ਮਾਨਸਾ ਜ਼ਿਲੇ ’ਚ ਰਹਿ ਰਹੇ ਲੋਕਾਂ ਨੇ ‘ਜਨਤਾ ਕਰਫਿਊ’ ’ਚ ਆਪਣਾ 100 % ਸੰਮਰਥਨ ਦਿੱਤਾ। ਸ਼ਹਿਰ ਵਿਚ ਬਾਜ਼ਾਰ ਬੰਦ ਪਏ ਹਨ ਅਤੇ ਸੜਕਾਂ ’ਤੇ ਸੰਨਾਟਾ ਪਸਰਿਆ ਹੋਇਆ ਹੈ। ਸ਼ਹਿਰ ਦੇ ਮੁੱਹਲੇ ਤੱਕ ਸੁੰਨੇ ਪਏ ਹਨ। ਸ਼ਹਿਰ ਵਿਚ ਚੁਫੇਰੇ ਸ਼ਾਂਤੀ ਪਸਰੀ ਹੋਈ ਹੈ ਅਤੇ ਕਿਧਰੇ ਵੀ ਕੋਈ ਵਿਅਕਤੀ ਵਿਖਾਈ ਨਹੀਂ ਦੇ ਰਿਹਾ।

PunjabKesari

ਬਠਿੰਡਾ (ਪਰਮਿੰਦਰ) - ਕੋਰੋਨਾ ਨੂੰ ਲੈਕੇ ਦਿੱਤੇ ਗਏ ਜਨਤਾ ਕਰਫਿਊ ਦੇ ਸੱਦੇ ਨੂੰ ਪੂਰਨ ਸਮਰਥਨ ਮਿਲਿਆ। ਬਾਜ਼ਾਰ ਮੁਕੰਮਲ ਬੰਦ ਰਹੇ ਤੇ ਸੜਕਾਂ ਤੇ ਸੰਨਾਟਾ ਪਸਰਿਆ ਰਿਹਾ।। ਕੇਵਲ ਕੁਝ ਥਾਵਾਂ ਤੇ ਪੁਲਸ ਮੁਲਾਜ਼ਮ ਹੀ ਸੜਕਾਂ ਤੇ ਨਜ਼ਰ ਆਏ। ਉਥੇ ਦੂਜੇ ਪਾਸੇ ਮੈਡੀਕਲ ਸਟੋਰ ਆਦਿ ਖੁੱਲੇ ਰਹੇ।। ਲੋਕਾਂ ਨੇ ਘਰਾਂ ਚ ਰਹਿਣਾ ਹੀ ਠੀਕ ਸਮਝਿਆ ਜਿਸ ਕਾਰਨ ਹਰ ਪਾਸੇ ਚੁੱਪ ਛਾਈ ਰਹੀ।

PunjabKesari

ਮੁਕਤਸਰ, ਜੈਤੋ (ਵਿਪਨ, ਸੇਤਿਆ, ਪਵਨ ਤਨੇਜਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ‘ਜਨਤਕ ਕਰਫਿਊ’ ਦਾ ਸੱਦਾ ਦਿੱਤਾ ਗਿਆ ਹੈ, ਜਿਸ ਕਾਰਨ ਸ੍ਰੀ ਮੁਕਤਸਰ ਸਾਹਿਬ ਪੂਰਨ ਤੌਰ 'ਤੇ ਬੰਦ ਰਿਹਾ। ਇਸ ਦੌਰਾਨ ਪੰਜਾਬ ਨੂੰ 31 ਮਾਰਚ ਤੱਕ ਲਾਕ ਡਾਊਨ ਕਰਨ ਦਾ ਐਲਾਨ ਕੀਤਾ ਗਿਆ। 

PunjabKesari

ਬੁਢਲਾਡਾ (ਮਨਜੀਤ) -  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨ ਕੀਤੇ ‘ਜਨਤਕ ਕਰਫਿਊ’ ਦੌਰਾਨ ਬੁਢਲਾਡਾ ਸ਼ਹਿਰ ਦੀਆਂ ਦੁਕਾਨ ਬੰਦ ਰਹੀਆਂ। ਸ਼ਹਿਰ ਦੇ ਲੋਕਾਂ ਨੇ 100 ਫੀਸਦੀ ਜਨਤਾ ਕਰਫਿਊ ਨੂੰ ਸਮਰਥਨ ਦਿੱਤਾ। 

PunjabKesari

ਚੀਮਾ ਮੰਡੀ (ਗੋਇਲ) - ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਦੇ ਮਕਸਦ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਐਲਾਨੇ ਗਏ ਜਨਤਾ ਕਰਫਿਊ ’ਚ ਚੀਮਾ ਮੰਡੀ ਵਾਸੀਆਂ ਨੇ ਪੂਰਾ ਸਾਥ ਦਿੱਤਾ। ਇਸ ਦੌਰਾਨ ਕਸਬੇ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰੱਖੇ ਗਏ। ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ।
PunjabKesari

ਧਰਮਕੋਟ (ਸਤੀਸ਼) - ਪ੍ਰਧਾਨ ਮੰਤਰੀ ਮੋਦੀ ਵਲੋਂ 22 ਮਾਰਚ ਨੂੰ ਜਨਤਕ ਕਰਫ਼ਿਊ ਦੀ ਜੋ ਅਪੀਲ ਕੀਤੀ ਗਈ ਸੀ, ਨੂੰ ਅਸਰ ਧਰਮਕੋਟ ’ਚ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਸ਼ਹਿਰ ਵਿਚ ਕਿਸੇ ਤਰ੍ਹਾਂ ਦੀ ਕੋਈ ਦੁਕਾਨ ਨਹੀਂ ਖੁੱਲ੍ਹੀ ਅਤੇ ਨਾ ਹੀ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ। ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਜਨਤਕ ਕਰਫ਼ਿਊ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤਾਂ ਜੋ ਕਰੋਨਾ ਵਾਇਰਸ ਜਿਹੀ ਖਤਰਨਾਕ ਬੀਮਾਰੀ ਦੇ ਵਾਇਰਸ ਨੂੰ ਖਤਮ ਕੀਤਾ ਜਾਵੇ।   

PunjabKesari

ਮਮਦੋਟ (ਜਸਵੰਤ ,ਸ਼ਰਮਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਜਨਤਾ ਨੂੰ ਬਚਾਉਣ ਲਈ ਜਨਤਾ ਕਰਫਿਊ ਲਾਗੂ ਕਰਨ ਦੀ ਕੀਤੀ ਅਪੀਲ ਤੋਂ ਬਾਅਦ ਕਸਬਾ ਮਮਦੋਟ ਦੇ ਪਿੰਡਾਂ ਵਿਚ ਲੋਕਾਂ ਵਲੋਂ ਦੁਕਾਨਾਂ ਨੂੰ ਪੂਰਨ ਤੌਰ ’ਤੇ ਬੰਦ ਰੱਖਿਆ ਗਿਆ ਹੈ। ਕਸਬਾ ਮਮਦੋਟ ਵਿਚ ਦੁਕਾਨਦਾਰਾਂ ਵਲੋਂ ਬਾਜ਼ਾਰ ਨੂੰ ਪੂਰਨ ਤੌਰ ’ਤੇ ਬੰਦ ਰੱਖਿਆ ਗਿਆ ਅਤੇ ਕੋਈ ਵੀ ਵਿਅਕਤੀ ਬਾਜ਼ਾਰਾਂ ਵਿਚ ਦੇਖਣ ਨੂੰ ਨਹੀਂ ਮਿਲਿਆ । ਪੱਤਰਕਾਰਾਂ ਦੀ ਟੀਮ ਵਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਦੇਖਿਆ ਗਿਆ ਕਿ ਲੋਕਾਂ ਵਲੋਂ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਗਿਆ ਹੈ ।

PunjabKesari

ਪਟਿਆਲਾ (ਪਰਮੀਤ) : ਜਨਤਾ ਕਰਫਿਊ ਦੌਰਾਨ ਅੱਜ ਭਾਵੇਂ ਸਾਰਾ ਸ਼ਹਿਰ ਬੰਦ ਰਿਹਾ ਪਰ ਸ਼ਹਿਰ ਵਿਚ ਵੱਖ ਵੱਖ ਖੇਤਰਾਂ ਵਿਚ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ। ਜਗਬਾਣੀ ਟੀਮ ਵਲੋਂ ਕੀਤੇ ਸਰਵੇਖਣ ਦੌਰਾਨ ਅਰਬਨ ਅਸਟੇਟ ਫੇਸ 1, ਰਾਜਪੁਰਾ ਰੋਡ ਨੇੜੇ ਵੱਡੀ ਨਦੀ ਅਤੇ ਰਾਜਪੁਰਾ ਰੋਡ ਸਾਹਮਣੇ ਹੋਟਲ ਇਕਬਾਲ ਇਨ ਵਿਖੇ ਠੇਕੇ ਖੁੱਲ੍ਹੇ ਮਿਲੇ।

ਬਰਨਾਲਾ (ਵਿਵੇਕ) - ਕੋਰੋਨਾ ਮਹਾਂਮਾਰੀ ਨੂੰ ਟਾਕਰਾ ਦੇਣ ਲਈ ਬਰਨਾਲਾ ਵਾਸੀਆਂ ਵਲੋਂ ਅੱਜ ਜਨਤਾ ਕਰਫਿਊ ਨੂੰ ਪੂਰੀ ਤਰ੍ਹਾਂ ਨਾਲ ਸਮਰਥਨ ਦਿੱਤਾ ਗਿਆ ਹੈ। ਇਸ ਦੌਰਾਨ ਸ਼ਹਿਰ ਵਿਚ ਪੂਰੀ ਤਰ੍ਹਾਂ ਨਾਲ ਸਨਾਟਾ ਛਾਇਆ ਹੋਇਆ ਹੈ।ਸਿਰਫ ਦੁੱਧ ਦੀ ਸਪਲਾਈ ਤੇ ਮੈਡੀਕਲ ਦੁਕਾਨਾਂ ਹੀ ਖੁੱਲ੍ਹੀਆਂ ਹਨ ਮਾਰਕੀਟ ਵਿਚ ਸਿਰਫ ਪੁਲਸ ਕਰਮਚਾਰੀ ਹੀ ਦਿਖਾਈ ਦੇ ਰਹੇ ਹਨ। ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਖੁਦ ਪੂਰੇ ਸ਼ਹਿਰ ਦਾ ਦੌਰਾ ਕਰਕੇ ਜਾਇਜ਼ਾ ਲੈ ਰਹੇ ਹਨ। ਲੋਕਾਂ ਨੇ ਇਸ ਜਨਤਾ ਕਰਫਿਊ ਦਾ ਸਮਰਥਨ ਦੇ ਕੇ ਸਾਬਤ ਕਰ ਦਿੱਤਾ, ਕਿ ਇਸ ਕੋਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਸਾਰੇ ਇਕਜੁੱਟ ਹਨ।


rajwinder kaur

Content Editor

Related News