MLA ਵਾਲੇ ਸਟਿੱਕਰਾਂ ਨੂੰ ਲੈ ਕੇ 'ਆਪ' ਨੇ ਘੇਰੇ ਵਿਰੋਧੀ, ਮਾਲਵਿੰਦਰ ਸਿੰਘ ਕੰਗ ਨੇ ਲਾਏ ਵੱਡੇ ਇਲਜ਼ਾਮ

Saturday, Jan 28, 2023 - 06:13 PM (IST)

MLA ਵਾਲੇ ਸਟਿੱਕਰਾਂ ਨੂੰ ਲੈ ਕੇ 'ਆਪ' ਨੇ ਘੇਰੇ ਵਿਰੋਧੀ, ਮਾਲਵਿੰਦਰ ਸਿੰਘ ਕੰਗ ਨੇ ਲਾਏ ਵੱਡੇ ਇਲਜ਼ਾਮ

ਚੰਡੀਗੜ੍ਹ-  ਵੀ. ਵੀ. ਆਈ. ਪੀ. ਸਟਿੱਕਰਾਂ ਨੂੰ ਲੈ ਕੇ 'ਆਪ' ਨੇ ਪੰਜਾਬ ਦੇ ਸਾਬਕਾ ਵਿਧਾਇਕਾਂ 'ਤੇ ਗੰਭੀਰ ਦੋਸ਼ ਲਾਏ ਹਨ। 'ਆਪ' ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹਾਰਨ ਦੇ ਬਾਵਜੂਦ ਸਾਬਕਾ ਵਿਧਾਇਕ ਅਜੇ ਵੀ ਸਟਿੱਕਰ ਵਾਪਸ ਨਹੀਂ ਕਰ ਰਹੇ ਹਨ। ਵੀ. ਵੀ. ਆਈ. ਪੀ. ਸਟਿੱਕਰਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਬਕਾ ਵਿਧਾਇਕਾਂ ਵੱਲੋਂ ਸਟਿੱਕਰਾਂ ਦੀ ਆੜ ਵਿੱਚ ਨਾਜਾਇਜ਼ ਕੰਮ ਕਰਵਾਏ ਜਾ ਰਹੇ ਹਨ।

PunjabKesari

ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਇਨ੍ਹਾਂ ਵਿਧਾਇਕਾਂ 'ਤੇ ਤੰਜ ਕੱਸਿਆ ਹੈ। ਟਵੀਟ ਕਰਕੇ ਲਿਖਿਆ ਗਿਆ ਹੈ ਕਿ ਰੱਸੀ ਸੜ ਗਈ ਪਰ ਬਲ ਨਹੀਂ ਗਿਆ। ਜਿਹੜੇ ਅਕਾਲੀ ਦਲ ਅਤੇ ਕਾਂਗਰਸ ਦੀ ਲੁੱਟ-ਖਸੁੱਟ ਨੂੰ ਜਨਤਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ, ਉਨ੍ਹਾਂ ਦਾ ਵਿਧਾਇਕੀ ਦਾ ਖੁਮਾਰ ਅਜੇ ਤੱਕ ਨਹੀਂ ਉਤਰਿਆ। ਜਦੋਂ ਸਰਕਾਰ ਵਿਚ ਸਨ ਤਾਂ ਵੀ ਉਹ ਜਨਤਾ ਦੇ ਪੈਸੇ ਦੀ ਲੁੱਟ ਕਰਦੇ ਸਨ। ਹੁਣ ਉਹ ਸਰਕਾਰ ਵਿੱਚ ਨਹੀਂ ਹਨ, ਇਸ ਲਈ ਪੁਰਾਣੇ ਵਿਧਾਇਕ ਦੇ ਸਟਿੱਕਰ ਵਿਖਾ ਕੇ ਲੁੱਟ ਰਹੇ ਹਨ, ਕੁਝ ਤਾਂ ਸ਼ਰਮ ਕਰੋ ਜਨਾਬ...

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ਦੇ ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਹਾਲਤ ਗੰਭੀਰ

ਇਨ੍ਹਾਂ ਵਿਧਾਇਕਾਂ ਨੇ ਨਹੀਂ ਉਤਾਰੇ ਸਟਿੱਕਰ 
‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਾਬਕਾ ਵਿਧਾਇਕਾਂ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਸਮੇਤ ਕੁੱਲ 90 ਸਾਬਕਾ ਵਿਧਾਇਕ ਸ਼ਾਮਲ ਹਨ, ਜਿਨ੍ਹਾਂ ਨੇ ਸਟਿੱਕਰ ਨਹੀਂ ਉਤਾਰੇ ਹਨ। ਉਨ੍ਹਾਂ ਨੂੰ ਸਾਬਕਾ ਵਿਧਾਇਕ ਬਣੇ ਕਰੀਬ ਇਕ ਸਾਲ ਹੋ ਗਿਆ ਹੈ ਪਰ ਉਹ ਵਿਧਾਇਕ ਦਾ ਵੀ. ਵੀ. ਆਈ. ਪੀ. ਸਟਿੱਕਰ ਵਾਪਸ ਦੇਣ ਨੂੰ ਤਿਆਰ ਨਹੀਂ ਹਨ। ਇਨ੍ਹਾਂ ਸਾਰੇ ਲੋਕਾਂ ਲਈ ਵਿਧਾਨ ਸਭਾ ਵਿੱਚ ਬਕਾਇਆ ਪੱਤਰ ਜਾਰੀ ਕਰਕੇ ਤੁਰੰਤ ਸਟਿੱਕਰ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਲਈ ਪੰਜਾਬ ਵਿਧਾਨ ਸਭਾ ਨੇ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੈ। ਕੰਗ ਨੇ ਕਿਹਾ ਕਿ ਸਾਬਕਾ ਵਿਧਾਇਕ ਟੋਲ ਪਲਾਜ਼ਿਆਂ ਆਦਿ 'ਤੇ ਵੀ. ਵੀ. ਆਈ. ਪੀ. ਸਟਿੱਕਰ ਲਗਾ ਕੇ ਟੈਕਸ ਚੋਰੀ ਕਰ ਰਹੇ ਹਨ। ਇਨ੍ਹਾਂ 90 ਲੋਕਾਂ ਨੂੰ 15 ਦਿਨਾਂ ਵਿੱਚ ਸਟਿੱਕਰ ਵਾਪਸ ਕਰਨ ਲਈ ਪੱਤਰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News