ਸੁਖਬੀਰ ਵੱਲੋਂ ਐਲਾਨੀ ਹਲਕਾ ਫੂਲ ਦੀ ਟਿਕਟ ''ਤੇ ਮਲੂਕਾ ਨੇ ਚੋਣ ਲੜਨ ਤੋਂ ਕੀਤਾ ਇਨਕਾਰ

Sunday, Aug 29, 2021 - 08:33 PM (IST)

ਸੁਖਬੀਰ ਵੱਲੋਂ ਐਲਾਨੀ ਹਲਕਾ ਫੂਲ ਦੀ ਟਿਕਟ ''ਤੇ ਮਲੂਕਾ ਨੇ ਚੋਣ ਲੜਨ ਤੋਂ ਕੀਤਾ ਇਨਕਾਰ

ਭਗਤਾ ਭਾਈ(ਪਰਵੀਨ,ਢਿੱਲੋਂ)- ਅਕਾਲੀ ਦਲ ਵੱਲੋਂ ਐਤਵਾਰ ਨੂੰ 2022 ਵਿਧਾਨ ਸਭਾ ਚੋਣਾਂ ਲਈ ਤਿੰਨ ਹੋਰ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ। ਇਸ ’ਚ ਅਕਾਲੀ ਦਲ ਨੇ ਰਾਮਪੁਰਾ ਫੂਲ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ ਅਤੇ ਹਲਕਾ ਭੁੱਚੋ ਮੰਡੀ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੇ ਨਾਵਾਂ ਦਾ ਐਲਾਨ ਕੀਤਾ ਹੈ। ਦਰਸ਼ਨ ਸਿੰਘ ਕੋਟਫੱਤਾ ਅਤੇ ਸਿਕੰਦਰ ਸਿੰਘ ਮਲੂਕਾ 2012 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਵਿਧਾਇਕ ਰਹੇ ਹਨ। ਦਰਸ਼ਨ ਸਿੰਘ ਕੋਟਫੱਤਾ ਨੇ ਅਕਾਲੀ ਦਲ ਦੀ ਟਿਕਟ ’ਤੇ 2012 ਦੀ ਚੋਣ ਬਠਿੰਡਾ ਦਿਹਾਤੀ ਤੋਂ ਜਿੱਤੀ ਸੀ।

ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਚੋਣਾਂ ਲਈ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ
ਐਲਾਨ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਇਸ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਗੱਲਬਾਤ ਕਰਦਿਆਂ ਉਨ੍ਹਾਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਫੈਸਲੇ ਉਪਰ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ। ਮਲੂਕਾ ਨੇ ਕਿਹਾ ਕਿ ਜਿੱਥੇ ਹਲਕਾ ਫੂਲ ਤੋਂ ਪਿਛਲੇ ਲੰਬੇ ਸਮੇਂ ਤੋਂ ਗੁਰਪ੍ਰੀਤ ਸਿੰਘ ਮਲੂਕਾ ਲਗਾਤਾਰ ਮਿਹਨਤ ਕਰ ਰਹੇ ਹਨ, ਉੱਥੇ ਹਲਕਾ ਮੌੜ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਉਨ੍ਹਾਂ ਨੂੰ ਭਰਪੂਰ ਸਾਥ ਨਾਲ ਨਿਵਾਜਿਆ ਹੈ ਅਤੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਇਕੱਠੇ ਹੋ ਕੇ ਤੁਰੇ ਹਨ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਦਾ ਵੱਡਾ ਕਦਮ, ਕਾਰਜਕਾਰੀ ਪ੍ਰਧਾਨਾਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ

ਮਲੂਕਾ ਨੇ ਕਿਹਾ ਕਿ ਉਹ ਖੁਦ ਵੀ ਹਲਕਾ ਮੌੜ ਤੋਂ ਚੋਣ ਲੜਨ ਦੇ ਇੱਛੁਕ ਹਨ ਪਰ ਫਿਰ ਵੀ ਪਾਰਟੀ ਦਾ ਹੁਕਮ ਉਨ੍ਹਾਂ ਲਈ ਸਿਰ ਮੱਥੇ ਹੈ ਅਤੇ ਉਹ ਪਾਰਟੀ ਹਾਈ ਕਮਾਂਡ ਦੇ ਬੋਲਾਂ ਉਪਰ ਫੁੱਲ ਚੜ੍ਹਾਉਣ ਲਈ ਵਚਨਬੱਧ ਹਨ। ਇਹ ਕਹਿ ਕੇ ਮਲੂਕਾ ਨੇ ਚਾਹੇ ਰਾਜਨੀਤਿਕ ਸ਼ਤਰੰਜ ਉਪਰ ਆਪਣੀ ਮਹੱਤਵਪੂਰਨ ਚਾਲ ਚੱਲੀ ਹੈ ਪਰ ਇਸ ਘਟਨਾਕ੍ਰਮ ਨਾਲ ਰਾਜਨੀਤਿਕ ਹਲਕਿਆਂ ਵਿਚ ਇਕ ਵੱਖਰੀ ਕਿਸਮ ਦੀ ਚਰਚਾ ਆਰੰਭ ਹੋ ਗਈ ਹੈ।


author

Bharat Thapa

Content Editor

Related News