ਮਨਪ੍ਰੀਤ ਮੰਨਾ ਕਤਲ ਕਾਂਡ, ਮਲੋਟ ਪੁਲਸ ਨੇ ਸ਼ੂਟਰ ਰਾਜਨ ਜਾਟ ਨੂੰ ਲਿਆ ਪ੍ਰੋਡਕਸ਼ਨ ਰਿਮਾਂਡ ’ਤੇ
Sunday, Jun 12, 2022 - 10:06 PM (IST)
ਮਲੋਟ (ਜੁਨੇਜਾ) : ਮਲੋਟ ਵਿਖੇ ਢਾਈ ਸਾਲ ਪਹਿਲਾਂ ਕਤਲ ਕੀਤੇ ਗਏਮਨਪ੍ਰੀਤ ਸਿੰਘ ਮੰਨਾ ਦੇ ਮਾਮਲੇ ’ਚ ਸਿਟੀ ਮਲੋਟ ਪੁਲਸ ਇਕ ਹੋਰ ਦੋਸ਼ੀ ਰਾਜਨ ਜਾਟ ਨੂੰ ਪ੍ਰੋਡਕਸ਼ਨ ਰਿਮਾਂਡ ’ਤੇ ਲੈ ਕੇ ਆਈ ਹੈ । ਜ਼ਿਕਰਯੋਗ ਹੈ ਕਿ 2 ਦਸੰਬਰ 2019 ਨੂੰ ਮਲੋਟ ਦੇ ਸਕਾਈ ਮਾਲ ਵਿਚ 4 ਸ਼ਾਰਪ ਸ਼ੂਟਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕਿ ਮਲੋਟ ਵਾਸੀ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ। ਮੰਨੇ ਦੇ ਕਤਲ ਤੋਂ 1 ਘੰਟਾ ਬਾਅਦ ਰਾਜੂ ਬਿਸ਼ੋਡੀ ਨਾਮੀ ਗੈਂਗਸਟਰ ਨੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਫੇਸਬੁੱਕ ਪੇਜ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਕੇ ਇਸ ਨੂੰ ਜ਼ੀਰਕਪੁਰ ਪੁਲਸ ਮੁਕਾਬਲੇ ਵਿਚ ਮਾਰੇ ਆਪਣੇ ਸਾਥੀ ਅੰਕਿਤ ਭਾਦੂ ਦੀ ਮੌਤ ਦਾ ਬਦਲਾ ਦੱਸਿਆ ਸੀ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ, ਸੁੱਖਾ ਕਾਹਲੋਂ, ਰੌਮੀ ਹਾਂਗਕਾਂਗ, ਗੌਂਡਰ ਵਰਗਿਆਂ ਲਈ ਟ੍ਰੇਨਿੰਗ ਕੇਂਦਰ ਬਣੀ ਰਹੀ ਨਾਭਾ ਦੀ ਸਕਿਓਰਿਟੀ ਜੇਲ
ਸਿਟੀ ਮਲੋਟ ਪੁਲਸ ਵੱਲੋਂ ਇਸ ਮਾਮਲੇ ਵਿਚ ਮੰਨੇ ਨਾਲ ਜ਼ਖ਼ਮੀ ਹੋਏ ਜੈਕੀ ਕੁਮਾਰ ਪੁੱਤਰ ਬਾਬੂ ਲਾਲ ਦੇ ਬਿਆਨਾਂ ’ਤੇ ਐੱਫ਼. ਆਈ.ਆਰ. ਨੰਬਰ 250 ਮਿਤੀ 3 ਦਸੰਬਰ 2019 ਅ/ਧ 302,307,34 ਆਈ. ਪੀ. ਸੀ , 25/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਪੁਲਸ ਨੇ ਹੁਣ ਇਸ ਮਾਮਲੇ ’ਚ ਢਾਈ ਸਾਲਾ ਪਿੱਛੋਂ ਰਾਜਨ ਜਾਟ ਪੁੱਤਰ ਬਾਰੂ ਰਾਮ ਵਾਸੀ ਝੱਜਰ ਨੂੰ ਕੁਰੂਕਸ਼ੇਤਰ ਜੇਲ ਤੋਂ ਪ੍ਰੋਡਕਸ਼ਨ ਰਿਮਾਂਡ ’ਤੇ ਲਿਆ ਕੇ ਮਲੋਟ ਅਦਾਲਤ ’ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।