ਮੱਲਿਕਾਰਜੁਨ ਖੜਗੇ ਦਾ ਭਾਜਪਾ ''ਤੇ ਤਿੱਖਾ ਹਮਲਾ, ਕਾਂਗਰਸ ਦੀਆਂ 6 ਸੂਬਿਆਂ ਦੀਆਂ ਸਰਕਾਰਾਂ ਦੀ ਕੀਤੀ ਚੋਰੀ
Thursday, Jan 19, 2023 - 07:08 PM (IST)
ਪਠਾਨਕੋਟ (ਵੈੱਬ ਡੈਸਕ)- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਵਿਚ ਆਖ਼ਰੀ ਦਿਨ ਪਠਾਨਕੋਟ ਵਿਖੇ ਵੱਡੀ ਰੈਲੀ ਕੀਤੀ ਗਈ। ਰਾਹੁਲ ਗਾਂਧੀ ਦੇ ਨਾਲ ਰਾਸ਼ਟਰੀ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਜਸਥਾਨ ਦੇ ਸੀ. ਐੱਮ. ਅਸ਼ੋਕ ਗਹਿਲੋਤ ਵੀ ਪਹੁੰਚੇ। ਰੈਲੀ ਵਿੱਚ ਆਪਣੇ ਸੰਬੋਧਨ ਦੌਰਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਨੇ ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਸਮੇਤ ਕਾਂਗਰਸ ਦੀਆਂ 6 ਸਰਕਾਰਾਂ ਦੀਆਂ ਚੋਰੀਆਂ ਕੀਤੀਆਂ ਹਨ। ਮੈਂ ਉਨ੍ਹਾਂ ਨੂੰ ਚੋਰ ਕਹਾਂ ਜਾਂ ਕੀ ਕਹਾਂ? ਕੋਈ ਪੈਸਾ, ਲਾਲਚ ਜਾਂ ਇਨਕਮ ਟੈਕਸ ਸਮੇਤ ਹਰ ਚੀਜ਼ ਦਾ ਡਰ ਵਿਖਾ ਕੇ ਬਹੁਮਤ ਬਣਾ ਲੈਂਦੇ ਹਨ। ਉਹ ਭਵਿੱਖ ਵਿੱਚ ਵੀ ਅਜਿਹਾ ਹੀ ਕਰਨ ਜਾ ਰਹੇ ਹਨ।
ਰਾਹੁਲ ਗਾਂਧੀ ਦੇ ਦੌਰੇ ਤੋਂ ਭਾਜਪਾ ਘਬਰਾ ਗਈ ਹੈ। ਉਨ੍ਹਾਂ ਨੇ ਦੇਸ਼ ਦੀ ਬਿਹਤਰੀ ਲਈ ਕੋਈ ਕੰਮ ਨਹੀਂ ਕਰਨਾ, ਉਨ੍ਹਾਂ ਦਾ ਧਿਆਨ ਸਿਰਫ਼ ਚੋਣਾਂ ਜਿੱਤਣ 'ਤੇ ਹੈ। ਉਹ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਨਹੀਂ ਕਰਦੇ। ਉਹ ਜਿੱਥੇ ਵੀ ਜਾਣਗੇ, ਚੋਣਾਂ ਦੀ ਗੱਲ ਕਰਣਗੇ। ਜਦੋਂ ਅਸੀਂ ਜਨਤਾ ਦੇ ਸਵਾਲਾਂ ਨੂੰ ਲੈ ਕੇ ਸੰਸਦ ਵਿਚ ਖੜ੍ਹੇ ਹੁੰਦੇ ਹਾਂ ਤਾਂ ਉਹ ਚਰਚਾ ਲਈ ਤਿਆਰ ਨਹੀਂ ਹੁੰਦੇ। ਉਹ ਬਹਾਨੇ ਬਣਾ ਕੇ ਸਦਨ ਨੂੰ ਮੁਲਤਵੀ ਕਰ ਦਿੰਦੇ ਹਨ। ਬਾਅਦ ਵਿੱਚ ਉਹ ਕਹਿੰਦੇ ਹਨ ਕਿ ਉਹ ਤਿਆਰ ਸਨ ਪਰ ਕਾਂਗਰਸ ਸਮੱਸਿਆਵਾਂ ਪੈਦਾ ਕਰਦੀ ਹੈ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਕਪੂਰਥਲਾ ਦੇ ਵਿਅਕਤੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਯਾਤਰਾ 'ਤੇ ਟਿਕੀਆਂ, ਰਾਹੁਲ ਬਣੇ ਲੋਕਾਂ ਦੇ ਨੇਤਾ
ਉਥੇ ਹੀ ਰਾਜਸਥਾਨ ਦੇ ਸੀ. ਐੱਮ. ਅਸ਼ੋਕ ਗਹਿਲੋਤ ਨੇ ਕਿਹਾ ਕਿ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਯਾਤਰਾ 'ਤੇ ਟਿਕੀਆਂ ਹੋਈਆਂ ਹਨ। ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਪਿਆਰ ਅਤੇ ਭਾਈਚਾਰਾ ਯਕੀਨੀ ਬਣਾਉਣਾ ਇਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਦੇ ਨੇਤਾ ਬਣ ਗਏ ਹਨ। ਰਾਜਸਥਾਨ ਵਿੱਚ ਵੀ ਯਾਤਰਾ ਨੂੰ ਭਾਰੀ ਸਮਰਥਨ ਮਿਲਿਆ। ਦੇਸ਼ ਦੇ ਸਾਹਮਣੇ ਵੱਡੀ ਚੁਣੌਤੀ ਹੈ। ਲੋਕਤੰਤਰ ਖ਼ਤਰੇ ਵਿੱਚ ਹੈ। ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ। ਅਸੀਂ ਸਾਰੇ ਇਸ ਨੂੰ ਰੋਕਣ ਦੇ ਯੋਗ ਹੋਵਾਂਗੇ।
ਇਹ ਵੀ ਪੜ੍ਹੋ : ਚਰਨਜੀਤ ਸਿੰਘ ਚੰਨੀ ਦੇ ਨਿਸ਼ਾਨੇ 'ਤੇ CM ਭਗਵੰਤ ਮਾਨ, ਕਿਹਾ-ਕਾਂਗਰਸ ਦੀ ਸੋਚ ਗ਼ਰੀਬਾਂ ਪ੍ਰਤੀ ਸੱਚੀ-ਸੁੱਚੀ