ਮਲੇਰਕੋਟਲਾ 'ਚ ਸਿੱਖਾਂ ਨੇ ਕਾਇਮ ਕੀਤੀ ਮਿਸਾਲ, ਮਸੀਤ ਬਣਾਉਣ ਲਈ ਬਿਨਾਂ ਕੀਮਤ ਦੇ ਦਿੱਤੀ ਜ਼ਮੀਨ (ਵੀਡੀਓ)
Saturday, Jun 12, 2021 - 04:56 PM (IST)
ਮਾਲੇਰਕੋਟਲਾ (ਵੈੱਬ ਡੈਸਕ): ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਜਿੱਤਵਾਲ ਕਲਾਂ ਦੇ ਇਕ ਸਿੱਖ ਪਰਿਵਾਰ ਨੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਇੱਥੋਂ ਦੇ ਸਿੱਖ ਭਾਈਚਾਰੇ ਦੇ ਪਰਿਵਾਰ ਨੇ ਮਸਜਿਦ ਬਣਾਉਣ ਦੇ ਲਈ ਆਪਣੇ ਬਜ਼ੁਰਗ ਦਾਦਿਆਂ ਦੀ ਜੱਦੀ ਜ਼ਮੀਨ ਬਿਨਾਂ ਕਿਸੇ ਕੀਮਤ ’ਤੇ ਬਣਾਉਣ ਲਈ ਦਿੱਤੀ ਹੈ। ਇਸ ਤਰ੍ਹਾਂ ਕਰਕੇ ਸਿੱਖ ਪਰਿਵਾਰ ਨੇ ਆਪਸੀ ਭਾਈਚਾਰੇ ਦੀ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਜਿੱਤਵਾਲ ਕਲਾਂ ਮਾਲੇਰਕੋਟਲਾ ਤੋਂ 11 ਕਿਲੋਮੀਟਰ ਦੂਰ ਹੈ ਤੇ ਇਹ ਤਹਿਸੀਲ ਅਹਿਮਦਗੜ੍ਹ ਤੇ ਹਲਕਾ ਅਮਰਗੜ੍ਹ ’ਚ ਪੈਂਦਾ ਹੈ।
ਇਹ ਵੀ ਪੜ੍ਹੋ: ਬਠਿੰਡਾ: ਕਬੱਡੀ ਖਿਡਾਰੀ ਕਤਲ ਮਾਮਲੇ ’ਚ ਪੂਰਾ ਥਾਣਾ ਤਬਦੀਲ
ਜ਼ਮੀਨ ਦੇਣ ਵਾਲੇ ਪਰਿਵਾਰਕ ਮੈਂਬਰ ਜਗਮੇਲ ਸਿੰਘ ਦਾ ਕਹਿਣਾ ਹੈ ਕਿ ਪਿੰਡ ’ਚ ਵੱਸਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਦੂਜੇ ਪਿੰਡਾਂ ’ਚ ਜਾਣਾ ਪੈਂਦਾ ਸੀ ਤੇ ਉਨ੍ਹਾਂ ਨੂੰ ਆਪਣੀਆਂ ਧਾਰਮਿਕ ਰਸਮਾਂ ਨਿਭਾਉਣ ’ਚ ਪਰੇਸ਼ਾਨੀ ਆਉਂਦੀ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 11-12 ਸਾਲਾਂ ਤੋਂ ਉਨ੍ਹਾਂ ਦੀ ਪਿੰਡ ’ਚ ਹੀ ਮਸੀਤ ਬਣਾਉਣ ਦੀ ਇੱਛਾ ਸੀ ਪਰ ਮੁਸਲਮਾਨ ਪਰਿਵਾਰਾਂ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ,ਜਿਸ ਨੂੰ ਧਿਆਨ ’ਚ ਰੱਖਦਿਆਂ ਸਾਡੇ ਪਰਿਵਾਰ ਨੇ ਆਪਸੀ ਵਿਚਾਰ-ਵਟਾਂਦਰੇ ਤੋਂ ਬਜ਼ੁਰਗਾਂ ਦੀ ਜੱਦੀ ਜ਼ਮੀਨ ਮੁਸਲਮਾਨ ਭਾਈਚਾਰੇ ਲਈ ਮਸਜਿਦ ਬਣਾਉਣ ਲਈ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਖੇਡਾਂ ਵਿੱਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਕਰਾਟੇ ਖਿਡਾਰਣ ਹਰਦੀਪ ਕੌਰ ਝੋਨਾ ਲਾਉਣ ਲਈ ਮਜਬੂਰ (ਵੀਡੀਓ)
ਜਿਸ ਨਾਲ ਮੁਸਲਿਮ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਹੈ। ਇਸ ਸਬੰਧੀ ਜਦੋਂ ਜਗਮੇਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਜ਼ਮੀਨ ਪਿਛਲੇ 100 ਸਾਲਾਂ ਤੋਂ ਖਾਲੀ ਪਈ ਹੈ ਤੇ ਉਨ੍ਹਾਂ ਨੇ ਇਸ ਸਬੰਧੀ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਮਿਲ ਕੇ ਇਹ ਜਗ੍ਹਾ ਮਸਜਿਦ ਬਣਾਉਣ ਲਈ ਦੇ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ