ਮਲੇਸ਼ੀਆ ਦੀ ਜੇਲ੍ਹ ’ਚੋਂ ਨਾਮਧਾਰੀ ਸਿੰਘ ਦੇ ਯਤਨਾ ਸਦਕਾ ਰਿਹਾਅ ਹੋ ਕੇ ਪੰਜਾਬ ਪੁੱਜਾ ਨੌਜਵਾਨ, ਦਿੱਤੀ ਇਹ ਨਸੀਹਤ

Thursday, Jul 22, 2021 - 06:45 PM (IST)

ਅੰਮ੍ਰਿਤਸਰ (ਛੀਨਾ) - ਠੱਗ ਟ੍ਰੈਵਲ ਏਜੰਟਾਂ ਦੇ ਝਾਂਸੇ ’ਚ ਆਇਆ ਨੌਜਵਾਨ ਜਤਿੰਦਰ ਸਿੰਘ ਨਾਮਧਾਰੀ ਸੰਗਤ ਮਾਝਾ ਜੋਨ ਦੇ ਇੰਚਾਰਜ ਸਾਹਿਬ ਸਿੰਘ ਦੇ ਯਤਨਾ ਸਦਕਾ ਮਲੇਸ਼ੀਆਂ ਦੀ ਜੇਲ੍ਹ ’ਚੋਂ ਰਿਹਾਅ ਹੋ ਕੇ ਪੰਜਾਬ ਆ ਗਿਆ ਹੈ। ਨੌਜਵਾਨ ਜਤਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਠੱਗ ਟ੍ਰੈਵਲ ਏਜੰਟਾਂ ਤੋਂ ਬੱਚ ਕੇ ਰਹਿਣ ਦੀ ਨਸੀਹਤ ਦਿੱਤੀ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਜਤਿੰਦਰ ਪੁੱਤਰ ਅਮਰਜੀਤ ਸਿੰਘ ਪਿੰਡ ਦਦੇਰ ਸਾਹਿਬ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਹ ਇਕ ਟ੍ਰੈਵਲ ਏਜੰਟ ਦੇ ਝਾਂਸੇ ’ਚ ਆ ਕੇ ਮਲੇਸ਼ੀਆ ਗਿਆ ਸੀ, ਜਿਥੇ ਉਸ ਨੂੰ ਵਰਕ ਪਰਮਿੱਟ ਲੈ ਕੇ ਦੇਣ ਦਾ ਭਰੋਸਾ ਦਿਤਾ ਗਿਆ ਪਰ ਮਲੇਸ਼ੀਆਂ ਪਹੁੰਚਣ ਤੋਂ ਬਾਅਦ ਟ੍ਰੈਵਲ ਏਜੰਟ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ : ਨਸ਼ਾ ਸਮੱਗਲਰਾਂ ਅਤੇ ਪੁਲਸ ਵਿਚਾਲੇ ਹੋਈ ਮੁੱਠਭੇੜ, ਚੱਲੀਆਂ ਗੋਲੀਆਂ

ਜਤਿੰਦਰ ਸਿੰਘ ਨੇ ਕਿਹਾ ਕਿ ਕਾਫ਼ੀ ਸਮਾਂ ਧੱਕੇ ਖਾਣ ਤੋਂ ਬਾਅਦ ਮੈਂ ਖੁਦ ਕੰਮ ਲੱਭ ਕੇ 2 ਸਾਲ ਤੱਕ ਚੋਰੀ ਛੁਪੇ ਕੰਮ ਕਰਦਾ ਰਿਹਾ ਪਰ ਇਕ ਦਿਨ ਮੈਨੂੰ ਪੁਲਸ ਨੇ ਗੈਰ ਕਾਨੂੰਨੀ ਢੰਗ ਨਾਲ ਮਲੇਸ਼ੀਆ ’ਚ ਰਹਿਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿਥੇ ਜੱਜ ਨੇ ਮੈਨੂੰ 2 ਮਹੀਨੇ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ। ਜਤਿੰਦਰ ਨੇ ਕਿਹਾ ਕਿ 2 ਮਹੀਨੇ ਦੀ ਸਜਾ ਭੁੱਗਤਣ ਤੋਂ ਬਾਅਦ ਵੀ ਮੈਨੂੰ ਜੇਲ੍ਹ ’ਚੋਂ ਰਿਹਾ ਨਹੀਂ ਕੀਤਾ ਗਿਆ, ਕਿਉਂਕਿ ਮੇਰੀ ਰਿਹਾਈ ਦੇ ਕਾਗਜ਼ਾਤ ਨਹੀਂ ਆ ਰਹੇ ਸਨ, ਜਿਸ ਦੇ ਬਾਰੇ ’ਚ ਮੈਂ ਇਕ ਦਿਨ ਆਪਣੇ ਘਰ ਵਾਲਿਆਂ ਨੂੰ ਸਾਰੀ ਦਾਸਤਾਨ ਤੋਂ ਜਾਣੂ ਕਰਵਾਇਆ। 

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

ਜਤਿੰਦਰ ਸਿੰਘ ਨੇ ਕਿਹਾ ਕਿ ਮੇਰੀ ਭਰਜਾਈ ਕੁਲਵਿੰਦਰ ਕੌਰ ਨੇ ਸਾਡੇ ਪਿੰਡ ’ਚ ਲੋੜਵੰਦਾ ਦੀ ਮਦਦ ਕਰਨ ਲਈ ਆਉਣ ਵਾਲੇ ਨਾਮਧਾਰੀ ਸਾਹਿਬ ਸਿੰਘ ਨੂੰ ਮਿੱਲ ਕੇ ਸਾਰੀ ਗੱਲ ਦੱਸੀ ਜਿੰਨਾ ਦੇ ਯਤਨਾ ਸਦਕਾ ਮੈਨੂੰ ਪੰਜਾਬ ਵਾਪਸ ਆਪਣੇ ਪਰਿਵਾਰ ’ਚ ਆਉਣਾ ਨਸੀਬ ਹੋਇਆ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਨਾਮਧਾਰੀ ਸਾਹਿਬ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਗਤ ਦੇ ਮੁਖੀ ਠਾਕੁਰ ਦਲੀਪ ਸਿੰਘ ਦੀ ਅਪਾਰ ਕਿਰਪਾ ਸਦਕਾ ਜਤਿੰਦਰ ਸਿੰਘ ਨੂੰ ਜੇਲ੍ਹ ’ਚੋਂ ਰਿਹਾ ਕਰਵਾਉਣ ਲਈ ਮਲੇਸ਼ੀਆ ’ਚ ਯੂਨਾਈਟਿਡ ਸਿੱਖ ਸੰਸਥਾਂ ਨਾਲ ਸੰਪਰਕ ਕੀਤਾ ਗਿਆ, ਜਿੰਨਾ ਨੇ ਕਾਨੂੰਨੀ ਚਾਰਾਜੋਈ ਕਰਕੇ ਜਤਿੰਦਰ ਸਿੰਘ ਨੂੰ ਮਲੇਸ਼ੀਆਂ ਦੀ ਜੇਲ੍ਹ ਤੋਂ ਰਿਹਾ ਕਰਵਾ ਕੇ ਪੰਜਾਬ ਭੇਜਣ ’ਚ ਆਪਣਾ ਅਹਿਮ ਸਹਿਯੋਗ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ  


rajwinder kaur

Content Editor

Related News