ਜਲੰਧਰ ''ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਨਹਿਰ ''ਚੋਂ ਮਿਲੀ ਲਾਸ਼
Saturday, Jan 03, 2026 - 11:51 AM (IST)
ਜਲੰਧਰ (ਮਹੇਸ਼)–ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਸਰਨਾਣਾ ਵਿਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਨ ਦੇ ਬਾਅਦ ਉਸ ਦੀ ਲਾਸ਼ ਕਾਤਲਾਂ ਵੱਲੋਂ ਪਿੰਡ ਸਰਨਾਣਾ ਦੇ ਨੇੜੇ ਹੀ ਸਥਿਤ ਨਹਿਰ ਵਿਚ ਸੁੱਟ ਦਿੱਤੀ ਗਈ ਸੀ, ਜੋ ਕਿ ਨਹਿਰ ਵਿਚ ਤੈਰਦੀ ਹੋਈ ਥਾਣਾ ਸਦਰ ਫਗਵਾੜਾ ਦੇ ਇਲਾਕੇ ਵਿਚ ਪਹੁੰਚ ਗਿਆ ਸੀ। ਲਾਸ਼ ਬਰਾਮਦ ਕਰਨ ਦੇ ਬਾਅਦ ਉਸ ਨੂੰ ਸਿਵਲ ਹਸਤਾਲ ਦੀ ਮੋਰਚਰੀ ਵਿਚ ਸ਼ਨਾਖਤ ਲਈ ਰੱਖਵਾ ਦਿੱਤਾ ਸੀ।
ਇਹ ਵੀ ਪੜ੍ਹੋ: Punjab: ਗੋਲ਼ੀਆਂ ਮਾਰ ਕੇ ਕਤਲ ਕੀਤੀ ਕੈਨੇਡਾ ਤੋਂ ਆਈ ਮਹਿਲਾ ਦੇ ਮਾਮਲੇ 'ਚ ਵੱਡੀ ਅਪਡੇਟ! CCTV ਆਈ ਸਾਹਮਣੇ
ਥਾਣਾ ਪਤਾਰਾ ਦੇ ਮੁਖੀ ਰਾਮ ਕਿਸ਼ਨ ਨੇ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ 35 ਸਾਲ ਦੇ ਬਬਲੂ ਕੁਮਾਰ ਸਿੰਘ ਪੁੱਤਰ ਸਵ. ਰਾਮਾਇਣ ਸਿੰਘ ਨਿਵਾਸੀ ਪਿੰਡ ਅਮਵਾ ਨਿਜਾਮਤ ਥਾਣਾ ਪਹਾੜਪੁਰ ਜ਼ਿਲ੍ਹਾ ਪੂਰਬੀ ਚੰਪਾਰਨ (ਬਿਹਾਰ) ਦੇ ਰੂਪ ਵਿਚ ਹੋਈ ਹੈ। ਉਸ ਦੇ ਕਤਲ ਸਬੰਧੀ ਮ੍ਰਿਤਕ ਦੀ ਮਾਂ ਇੰਦੂ ਦੇਵੀ ਪਤਨੀ ਸਵ. ਰਾਮਾਇਣ ਦੇ ਬਿਆਨਾਂ ’ਤੇ ਇਕ ਜ਼ੀਰੋ ਐੱਫ਼. ਆਈ. ਆਰ. ਟੈਂਪਰੇਰੀ ਨੰਬਰ 5128025 ਅੰਡਰ ਸੈਕਸ਼ਨ 103 (1), 167, 61(2), 3, 5 ਬੀ. ਐੱਨ. ਐੱਸ. ਥਾਣਾ ਪਹਾੜਪੁਰ ਬਿਹਾਰ ਵਿਚ ਦਰਜ ਕੀਤੀ ਗਈ ਸੀ, ਜਿਸ ਦੇ ਬਾਅਦ ਥਾਣਾ ਪਤਾਰਾ ਦੀ ਪੁਲਸ ਨੇ 30 ਦਸੰਬਰ ਨੂੰ 103 (1), 238, 61(2), 3(5) ਬੀ. ਐੱਨ. ਐੱਸ. ਤਹਿਤ 111 ਨੰਬਰ ਐੱਫ਼. ਆਈ. ਆਰ. 6 ਲੋਕਾਂ ਖ਼ਿਲਾਫ਼ ਦਰਜ ਕਰਨ ਦੇ ਬਾਅਦ 2 ਸਕੇ ਭਰਾਵਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੈਨੇਡਾ ਤੋਂ ਆਈ ਮਹਿਲਾ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ
ਐੱਸ. ਐੱਚ. ਓ. ਪਤਾਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਭੂ ਸਾਹ ਪੁੱਤਰ ਗੋਪਾਲ ਸਾਹ ਨਿਵਾਸੀ ਕੋਹੜਗੜ੍ਹ, ਸੁਰਿੰਦਰ ਸਾਹ ਅਤੇ ਛੋਟਾ ਲਾਲ ਦੋਵੇਂ ਪੁੱਤਰ ਰਾਮਬਲੀ ਦੋਵੇਂ ਨਿਵਾਸੀ ਕੋਹੜਗੜ੍ਹ ਅਤੇ ਰੂਪਣ ਸਾਹ ਪੁੱਤਰ ਹਿਰੰਗੀ ਸਾਹ ਨਿਵਾਸੀ ਕੋਹੜਗੜ੍ਹ ਥਾਣਾ ਪਹਾੜਪੁਰ ਜ਼ਿਲ੍ਹਾ ਪੂਰਬੀ ਚੰਪਾਰਨ ਬਿਹਾਰ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ: ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਅਗਲੇ 24 ਘੰਟਿਆਂ ਲਈ Alert ਕਰ 'ਤਾ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ...
ਫ਼ਰਾਰ ਮੁਲਜ਼ਮਾਂ ਵਿਚ ਰਾਕੇਸ਼ ਸਾਹ ਪੁੱਤਰ ਜੋਗਿੰਦਰ ਸਾਹ ਨਿਵਾਸੀ ਪਿੰਡ ਨੋਵਾੜੀ ਬਲੂਆ ਟੋਲਾ ਅਤੇ ਸੂਰਜ ਸਾਹ ਪੁੱਤਰ ਗੁਲਟੇਨੀ ਸਾਹ ਨਿਵਾਸੀ ਨੇਵਾੜੀ ਬਲੂਆ ਟੋਲਾ ਦੀ ਗ੍ਰਿਫ਼ਤਾਰੀ ਲਈ ਥਾਣਾ ਪਤਾਰਾ ਦੀ ਪੁਲਸ ਟੀਮਾਂ ਵੱਖ-ਵੱਖ ਥਾਵਾਂ ’ਤੇ ਰੇਡ ਕਰ ਰਹੀਆਂ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਸਾਈਕਲ ਵੀ ਬਰਾਮਦ ਕੀਤਾ ਗਿਆ ਹੈ, ਜਿਸ ’ਤੇ ਉਨ੍ਹਾਂ ਨੇ ਬਬਲੂ ਕੁਮਾਰ ਸਿੰਘ ਦੀ ਲਾਸ਼ ਰੱਖ ਕੇ ਨਹਿਰ ਵਿਚ ਸੁੱਟੀ ਸੀ। 4 ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
