ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ ''ਚੋਂ ਅਸ਼ੋਕ ਥਾਪਰ ਨਾਲ ਵਾਪਰੀ ਵੱਡੀ ਵਾਰਦਾਤ, ਚਾਕੂ ਦੀ ਨੋਕ ''ਤੇ ਲੁੱਟੇ ਲੱਖਾਂ ਰੁਪਏ

Monday, Nov 13, 2023 - 06:26 PM (IST)

ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ ''ਚੋਂ ਅਸ਼ੋਕ ਥਾਪਰ ਨਾਲ ਵਾਪਰੀ ਵੱਡੀ ਵਾਰਦਾਤ, ਚਾਕੂ ਦੀ ਨੋਕ ''ਤੇ ਲੁੱਟੇ ਲੱਖਾਂ ਰੁਪਏ

ਲੁਧਿਆਣਾ (ਤਰੁਣ)- ਮਹਾਨਗਰ ਵਿੱਚ ਲੁਟੇਰੇ ਸਾਜ਼ਿਸ਼ ਰਚ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦੀਵਾਲੀ ਦੇ ਤਿਉਹਾਰ ਮੌਕੇ ਤੜਕੇ 3.30 ਵਜੇ ਦੇ ਕਰੀਬ 6 ਲੁਟੇਰਿਆਂ ਨੇ ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਮੁਖੀ ਅਸ਼ੋਕ ਥਾਪਰ ਕੋਲੋਂ 4.5 ਲੱਖ ਰੁਪਏ ਲੁੱਟ ਲਏ। 30 ਸਕਿੰਟਾਂ ਵਿੱਚ ਹੀ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਦੋ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਪੀੜਤ ਅਸ਼ੋਕ ਥਾਪਰ ਨੇ ਇੱਕ ਟਰੱਕ ਡਰਾਈਵਰ ਦਾ ਮੋਬਾਈਲ ਫ਼ੋਨ ਲਿਆ ਅਤੇ ਆਪਣੇ ਪੁੱਤਰ ਨੂੰ ਫ਼ੋਨ ਕੀਤਾ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 4 ਅਤੇ ਥਾਣਾ ਦਰੇਸੀ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਅਸ਼ੋਕ ਥਾਪਰ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਦਾਣਾ ਮੰਡੀ ਵਿੱਚ ਪਟਾਕਿਆਂ ਦੀ ਦੁਕਾਨ ਹੈ। ਐਤਵਾਰ ਕਰੀਬ ਤੜਕੇ 3:15 ਵਜੇ ਉਹ ਆਪਣੇ ਭਤੀਜੇ ਨਾਲ ਦਾਣਾ ਮੰਡੀ ਸਥਿਤ ਦੁਕਾਨ ਤੋਂ 4.5 ਲੱਖ ਰੁਪਏ ਦੀ ਨਕਦੀ ਲੈ ਕੇ ਘਰ ਪਰਤ ਰਿਹਾ ਸੀ। ਸਲੇਮ ਟਾਬਰੀ ਪੁਲ ਨੇੜੇ 2 ਮੋਟਰਸਾਈਕਲਾਂ 'ਤੇ ਸਵਾਰ 6 ਲੁਟੇਰਿਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਲੁਟੇਰਿਆਂ ਨੇ ਆਪਣੀ ਪਛਾਣ ਛੁਪਾਉਣ ਲਈ ਮਾਸਕ ਪਹਿਨੇ ਹੋਏ ਸਨ। ਲੁਟੇਰੇ ਉਨ੍ਹਾਂ ਦੇ ਗਲੇ 'ਤੇ ਚਾਕੂ ਰੱਖ ਕੇ ਧਮਕੀਆਂ ਦੇਣ ਲੱਗ ਗਏ ਅਤੇ ਉਨ੍ਹਾਂ ਦੇ ਹੱਥੋਂ ਨਕਦੀ ਅਤੇ ਮੋਬਾਈਲ ਵਾਲਾ ਬੈਗ ਖੋਹ ਲਿਆ। ਇਸ ਦੌਰਾਨ ਜਦੋਂ ਉਸ ਨੇ ਆਪਣਾ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਇਕ ਟਰੱਕ ਦੀ ਲਾਈਟ ਉਨ੍ਹਾਂ ਦੀ ਅੱਖਾਂ 'ਚ ਪਈ ਜਿਸ ਤੋਂ ਬਾਅਦ ਲੁਟੇਰੇ ਫ਼ਰਾਰ ਹੋ ਗਏ। ਅਸ਼ੋਕ ਥਾਪਰ ਨੇ ਟਰੱਕ ਡਰਾਈਵਰ ਤੋਂ ਫੋਨ ਲੈ ਕੇ ਮੁੰਡੇ ਤ੍ਰਿਭੁਵਨ ਥਾਪਰ ਨੂੰ ਕਾਲ ਕੀਤੀ। ਜਿਸ ਤੋਂ ਬਾਅਦ ਪੁੱਤਰ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਅਧਿਕਾਰੀਆਂ ਨੂੰ ਲੁੱਟ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ-  ਪਾਕਿ ’ਚ 18 ਸਾਲਾ ਮੁੰਡੇ ਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਚਰਚਾ 'ਚ, ਲੋਕ ਕਰ ਰਹੇ ਕਈ ਟਿੱਪਣੀਆਂ

1992 'ਚ ਪਿਤਾ 'ਤੇ ਹਮਲਾ ਹੋਇਆ ਸੀ
ਪੀੜਤ ਅਸ਼ੋਕ ਥਾਪਰ ਦੇ ਪੁੱਤਰ ਤ੍ਰਿਭੁਵਨ ਥਾਪਰ ਨੇ ਦੱਸਿਆ ਕਿ 1992 ਵਿੱਚ ਘੰਟਾ ਘਰ ਨੇੜੇ ਮੋਟਰਸਾਈਕਲ ਸਵਾਰ ਚਾਰ ਵਿਅਕਤੀਆਂ ਵੱਲੋਂ ਉਸ ਦੇ ਪਿਤਾ ’ਤੇ ਗੋਲੀ ਚਲਾ ਦਿੱਤੀ ਗਈ ਸੀ। ਫਿਰ ਉਸ ਦੇ ਪਿਤਾ ਨੇ ਥਾਣੇ ਕੋਤਵਾਲੀ ਵਿਚ ਦਾਖਲ ਹੋ ਕੇ ਆਪਣੀ ਜਾਨ ਬਚਾਈ। ਉਸ ਸਮੇਂ ਦੌਰਾਨ ਤਤਕਾਲੀ ਐੱਸ. ਐੱਸ.ਪੀ ਢਿੱਲੋਂ ਨੇ ਉਨ੍ਹਾਂ ਨੂੰ 4 ਸੁਰੱਖਿਆ ਗਾਰਡ ਮੁਹੱਈਆ ਕਰਵਾਏ ਸਨ। ਕਰੀਬ 2-3 ਸਾਲ ਸਰਕਾਰੀ ਸੁਰੱਖਿਆ ਮਿਲਣ ਤੋਂ ਬਾਅਦ ਉਸ ਦੇ ਪਿਤਾ ਨੇ ਖੁਦ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ।

ਸੁਰੱਖਿਆ ਲਈ ਇਕ ਸਾਲ ਤੋਂ ਲਟਕ ਰਹੀ ਫਾਈਲ

ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਤੇ ਮੈਮੋਰੀਅਲ ਟਰੱਸਟ ਦੇ ਮੁਖੀ ਅਸ਼ੋਕ ਥਾਪਰ ਦੇ ਪੁੱਤਰ ਤ੍ਰਿਭੁਵਨ ਥਾਪਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਈ ਅੱਤਵਾਦੀਆਂ ਅਤੇ ਦੇਸ਼ ਵਿਰੋਧੀ ਦੋਸ਼ੀਆਂ ਦੀ ਹਿੱਟ ਲਿਸਟ 'ਤੇ ਹਨ। ਉਨ੍ਹਾਂ ਦੇ ਪਿਤਾ ਦੀ ਉਮਰ ਕਰੀਬ 67 ਸਾਲ ਹੈ। ਸੁਰੱਖਿਆ ਕਾਰਨਾਂ ਕਰਕੇ ਇਹ ਫਾਈਲ ਕਰੀਬ ਇੱਕ ਸਾਲ ਤੋਂ ਲਟਕ ਰਹੀ ਹੈ। ਪੁਲਸ ਦੇ ਕਈ ਸੀਨੀਅਰ ਅਧਿਕਾਰੀ ਪੂਰੇ ਮਾਮਲੇ ਤੋਂ ਜਾਣੂ ਹਨ, ਫਿਰ ਵੀ ਉਸਦੇ ਪਿਤਾ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਹੈ। 

ਜਲਦੀ ਹੀ ਲੁਟੇਰਿਆਂ ਨੂੰ ਕੀਤਾ ਜਾਵੇਗਾ ਕਾਬੂ - ਏਸੀਪੀ ਸੁਮਿਤ ਸੂਦ

ਇਸ ਸਬੰਧੀ ਏਸੀਪੀ ਨਾਰਥ ਸੁਮਿਤ ਸੂਦ ਨੇ ਦੱਸਿਆ ਕਿ ਪੁਲਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦੀਆਂ ਦੋ ਟੀਮਾਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਅਤੇ ਲੁਟੇਰਿਆਂ ਦੀ ਭਾਲ ਜਾਰੀ ਹੈ। ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਸ਼ਿਕਾਇਤਕਰਤਾ ਅਨੁਸਾਰ ਸਾਰੇ ਲੁਟੇਰਿਆਂ ਨੇ ਮਾਸਕ ਪਹਿਨੇ ਹੋਏ ਸਨ।

ਇਹ ਵੀ ਪੜ੍ਹੋ- ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸ਼ੱਕੀ ਹਾਲਾਤ 'ਚ ਪੁੱਤ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News