ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਸ਼ਮੀਰੀ ਨੌਜਵਾਨ ਨੂੰ ਜੀਪ ਨਾਲ ਬੰਨ੍ਹਣ ਵਾਲੇ ਮੇਜਰ ਦੀ ਕੀਤੀ ਤਾਰੀਫ

05/23/2017 7:23:57 PM

ਚੰਡੀਗੜ੍ਹ— ਕਸ਼ਮੀਰ ''ਚ ਪਥਰਾਅ ਕਰਨ ਵਾਲਿਆਂ ਖਿਲਾਫ ਮਨੁੱਖੀ ਢਾਲ ਵਜੋਂ ਇਕ ਨੌਜਵਾਨ ਨੂੰ ਜੀਪ ਨਾਲ ਬੰਨ੍ਹਣ ਵਾਲੇ ਮੇਜਰ ਲਿਤੁਲ ਗਗੋਈ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਰੀਫ ਕੀਤੀ।  ਕੈਪਟਨ ਅਮਰਿੰਦਰ ਸਿੰਘ ਵੀ ਇਸ ਦੌਰਾਨ ਪੀ. ਐੱਚ. ਡੀ. ਚੈਂਬਰ ਕਮਰਸ ਦੇ ਪ੍ਰੋਗਰਾਮ ''ਚ ਹਿੱਸਾ ਲੈਣ ਪੁੱਜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਮੇਜਰ ਲਿਤੁਲ ਗਗੋਈ ਨੂੰ ਗਲੈਂਟਰੀ ਸਰਵਿਸ ਐਵਾਰਡ ਦਿੱਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਜਰ ਲਿਤੁਲ ਗਗੋਈ ਦਾ ਮਾਣ-ਸਨਮਾਣ ਕਰਨ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ''ਤੇ ਸਿਫਾਰਿਸ਼ ਕੀਤੀ ਸੀ, ਮੈਨੂੰ ਖੁਸ਼ੀ ਹੈ ਕਿ ਮੇਜਰ ਨੂੰ ਬਣਦਾ ਸੱਤਿਕਾਰ ਮਿਲਿਆ। ਮੇਜਰੀ ਗੋਗੋਈ ਖਿਲਾਫ ਕੋਰਟ ਆਫ ਇਨਕੁਆਰੀ ਚੱਲ ਰਹੀ ਹੈ ਪਰ ਸੈਨਾ ਮੁਖੀ ਦਾ ਪ੍ਰਸ਼ੰਸਾ ਕਾਰਡ ਇਸ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਉਸ ਨੂੰ ਰਾਹਤ ਦਿੱਤੀ ਜਾਏਗੀ। ਇਹ ਪੁਰਸਕਾਰ ਪਿਛਲੇ ਹਫਤੇ ਸੈਨਾ ਮੁਖੀ ਬਿਪਨ ਰਾਵਤ ਦੇ ਪਿਛਲੇ ਹਫਤੇ ਜੰਮੂ ਅਤੇ ਕਸ਼ਮੀਰ ਦੌਰੇ ਦੌਰਾਨ ਦਿੱਤਾ ਗਿਆ ਸੀ।ਇਸ ਮੌਕੇ ਕੈਪਟਨ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਜਲਦੀ ਹੀ ਰਾਹਤ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ''ਚ ਵੱਡੇ ਪੱਧਰ ''ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਹੋ ਰਹੀਆਂ ਹਨ, ਜੋ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਵਾਲੇ ਕਦਮ ਨਹੀਂ ਚੁੱਕਣੇ ਚਾਹੀਦੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਕਿਸਾਨ ਪੱਖੀ ਬਣਾਈਆਂ ਜਾ ਰਹੀਆਂ ਨੀਤੀਆਂ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਉਣ ਤਾਂਕਿ ਕਿਸਾਨ ਖੁਦਕੁਸ਼ੀਆਂ ਨਾ ਕਰ ਸਕਣ।


Related News