ਪਾਵਰ ਨਿਗਮ ਮੈਨੇਜਮੈਂਟ ''ਚ ਵੱਡੇ ਪੱਧਰ ''ਤੇ ਬਦਲਾਅ, ਅੱਜ ਜਾਰੀ ਹੋ ਜਾਵੇਗੀ ਸੂਚੀ

06/11/2020 2:20:16 PM

ਜਲੰਧਰ (ਪੁਨੀਤ) : ਪਾਵਰ ਨਿਗਮ ਮੈਨੇਜਮੈਂਟ 'ਚ ਵੱਡੇ ਪੱਧਰ 'ਤੇ ਬਦਲਾਅ ਹੋਇਆ ਹੈ, ਜਿਸ ਦੀ ਸੂਚੀ ਅੱਜ (ਵੀਰਵਾਰ) ਜਾਰੀ ਹੋ ਜਾਵੇਗੀ। ਜਿਥੇ ਇਕ ਪਾਸੇ ਸੀ. ਐੱਮ. ਡੀ. ਸਰਾਂ ਨੂੰ ਐਕਸਟੈਂਸ਼ਨ ਮਿਲਣੀ ਤੈਅ ਮੰਨੀ ਜਾ ਰਹੀ ਹੈ, ਉਥੇ ਹੀ ਕਈ ਡਾਇਰੈਕਟਰ ਵੀ ਰਿਪੀਟ ਹੋ ਜਾਣਗੇ। ਇਨ੍ਹਾਂ ਡਾਇਰੈਕਟਰਾਂ ਵਿਚ ਉਹ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਦੀ ਸਰਕਾਰ ਨਾਲ ਸਿੱਧੀ ਗੱਲਬਾਤ ਹੈ। ਦੱਸਿਆ ਜਾ ਰਿਹਾ ਹੈ ਕਿ ਸੀ. ਐੱਮ. ਡੀ. ਸਰਾਂ ਮੁੱਖ ਮੰਤਰੀ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਕਾਰਣ ਇਸ ਕੁਰਸੀ 'ਤੇ ਬੈਠੇ ਹੋਏ ਹਨ। ਇਸ ਕਾਰਣ ਉਨ੍ਹਾਂ ਦੀ ਐਕਸਟੈਂਸ਼ਨ ਲਈ ਕੋਈ ਵੀ ਅਧਿਕਾਰੀ ਮਨ੍ਹਾ ਨਹੀਂ ਕਰ ਸਕੇਗਾ। ਉਥੇ ਹੀ ਕਈ ਡਾਇਰੈਕਟਰ ਵੀ ਪ੍ਰਨੀਤ ਕੌਰ ਦੇ ਨਾਲ-ਨਾਲ ਮੁੱਖ ਮੰਤਰੀ ਦੇ ਸੰਪਰਕ ਵਿਚ ਹਨ, ਜਿਸ ਕਾਰਣ ਹੁਣ ਉਨ੍ਹਾਂ ਨੂੰ ਵੀ ਐਕਸਟੈਂਸ਼ਨ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ, ਇੰਝ ਪੁੱਜੇਗੀ ਹਰ ਘਰ 'ਚ ਕੋਰੋਨਾ ਸਬੰਧੀ ਜਾਣਕਾਰੀ

PunjabKesari

ਯੋਜਨਾਵਾਂ ਜ਼ਰੀਏ ਮਹਿਕਮੇ ਨੂੰ ਕਰੋੜਾਂ ਦਾ ਲਾਭ
ਸੀ. ਐੱਮ. ਡੀ. ਸਰਾਂ ਦੀਆਂ ਯੋਜਨਾਵਾਂ ਜ਼ਰੀਏ ਮਹਿਕਮੇ ਨੂੰ ਕਰੋੜਾਂ ਦਾ ਲਾਭ ਹੋਇਆ, ਜਿਸ ਕਾਰਣ ਸਰਕਾਰ ਉਨ੍ਹਾਂ ਨੂੰ ਐਕਸਟੈਂਸ਼ਨ ਦੇਣ ਵਿਚ ਸੰਕੋਚ ਨਹੀਂ ਕਰੇਗੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਰਣ ਜਿਥੇ ਇਕ ਪਾਸੇ ਕੈਸ਼ ਕਾਊਂਟਰ ਖੋਲ੍ਹੇ ਗਏ, ਉਥੇ ਹੀ ਵੱਡੇ ਪੱਧਰ 'ਤੇ ਪੰਜਾਬ ਵਿਚ ਰਿਪੇਅਰਿੰਗ ਦਾ ਕੰਮ ਹੋਇਆ। ਇਸ ਕਾਰਣ ਮਹਿਕਮੇ ਨੂੰ ਵੱਡੇ ਪੱਧਰ 'ਤੇ ਲਾਭ ਹੋਵੇਗਾ ਕਿਉਂਕਿ ਸ਼ਿਕਾਇਤਾਂ ਘੱਟ ਹੋਣਗੀਆਂ। ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਸਰਕਾਰ ਦਾ ਫੈਸਲਾ ਹੋਵੇਗਾ, ਉਹ ਉਨ੍ਹਾਂ ਨੂੰ ਸਵੀਕਾਰ ਹੋਵੇਗਾ। ਅਧਿਕਾਰੀਆਂ ਨੇ ਦੱਬੀ ਜ਼ੁਬਾਨ 'ਚ ਕਿਹਾ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਚੰਗਾ ਕੰੰਮ ਕਰਨ ਵਾਲੇ ਅਧਿਕਾਰੀਆਂ ਨੂੰ ਦੁਬਾਰਾ ਸੇਵਾ ਦਾ ਮੌਕਾ ਦੇਵੇ ਤਾਂ ਕਿ ਸਰਕਾਰ ਨੂੰ ਹੋਰ ਲਾਭ ਪਹੁੰਚਾਇਆ ਜਾ ਸਕੇ।

ਇਹ ਵੀ ਪੜ੍ਹੋ : ਇਕਾਂਤਵਾਸ 'ਚ ਰਹਿ ਰਹੇ ਪੁਲਸ ਮੁਲਾਜ਼ਮਾਂ ਨੂੰ ਕਤਲ ਦੀ ਸਾਜ਼ਿਸ਼ ਨਾਕਾਮ, ਤਿੰਨ ਕਿੰਨਰ ਗ੍ਰਿਫਤਾਰ

ਨਵੇਂ ਅਧਿਕਾਰੀਆਂ ਨੂੰ ਕੰਮ ਸਮਝਣ 'ਚ ਲੱਗੇਗਾ ਸਮਾਂ
ਉਥੇ ਹੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੋ ਵੀ ਨਵੇਂ ਅਧਿਕਾਰੀ ਵੱਡੇ ਅਹੁਦਿਆਂ 'ਤੇ ਲਾਏ ਜਾਣਗੇ, ਉਨ੍ਹਾਂ ਨੂੰ ਕੰਮ ਸਮਝਣ ਵਿਚ ਸਮਾਂ ਲੱਗੇਗਾ ਪਰ ਜੋ ਪਹਿਲਾਂ ਹੀ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੂੰ ਐਕਸਟੈਂਸ਼ਨ ਦੇਣ ਨਾਲ ਮਹਿਕਮੇ ਨੂੰ ਫਾਇਦਾ ਹੋਵੇਗਾ। ਇਸ ਨਾਲ ਮਹਿਕਮੇ ਨੂੰ ਜਿਥੇ ਵਿੱਤੀ ਲਾਭ ਹੋਵੇਗਾ, ਉਥੇ ਹੀ ਕਾਮਿਆਂ ਦੀ ਹਮਦਰਦੀ ਵੀ ਮਿਲੇਗੀ।

ਅੰਦਰਖਾਤੇ ਕਈ ਐਸੋਸੀਏਸ਼ਨਾਂ ਕਰ ਰਹੀਆਂ ਸਰਾਂ ਦੀ ਸਪੋਰਟ
ਉਥੇ ਹੀ ਦੇਖਣ ਵਿਚ ਆਇਆ ਹੈ ਕਿ ਸੀ. ਐੱਮ. ਡੀ. ਸਰਾਂ ਦੀ ਕਿਸੇ ਤਰ੍ਹਾਂ ਦੀ ਕੋਈ ਖ਼ਿਲਾਫ਼ ਨਜ਼ਰ ਨਹੀਂ ਆ ਰਹੀ। ਅੰਦਰਖਾਤੇ ਵਿਚ ਕਈ ਐਸੋਸੀਏਸ਼ਨਾਂ ਵਲੋਂ ਉਨ੍ਹਾਂ ਦੀ ਐਕਸਟੈਂਸ਼ਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਕਾਰਣ ਹੁਣ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ। ਇਸ ਦਾ ਮੁੱਖ ਕਾਰਣ ਇਹ ਹੈ ਕਿ ਜਿਸ ਅਧਿਕਾਰੀ ਦੀ ਕਰਮਚਾਰੀ ਖ਼ਿਲਾਫ਼ ਨਹੀਂ ਕਰਦੇ, ਉਸ 'ਚ ਕੋਈ ਤਾਂ ਖੂਬੀ ਜ਼ਰੂਰ ਹੋਵੇਗੀ। ਕਰਫਿਊ ਦੇ ਸਮੇਂ ਸਰਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਮਹਿਕਮੇ ਨੂੰ ਕਰੋੜਾਂ ਰੁਪਏ ਪ੍ਰਾਪਤ ਹੋਏ ਹਨ।
 


Anuradha

Content Editor

Related News