ਓਵਰ ਸਪੀਡ ਦੇ ਚੱਲਦੇ ਕਪੂਰਥਲਾ ਚੌਕ ਨੇੜੇ ਵਾਪਰਿਆ ਵੱਡਾ ਹਾਦਸਾ, ਤਿੰਨ ਗੰਭੀਰ ਜ਼ਖਮੀ

10/26/2021 2:26:19 AM

ਜਲੰਧਰ(ਕਸ਼ਿਸ਼)- ਸੋਮਵਾਰ ਦੇਰ ਰਾਤ ਕਪੂਰਥਲਾ ਚੌਕ ਨੇੜੇ ਓਵਰ ਸਪੀਡ ਦੇ ਚੱਲਦੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

PunjabKesari

ਜਾਣਕਾਰੀ ਮੁਤਾਬਕ ਕਾਰ ਕਾਫੀ ਤੇਜ਼ ਸਪੀਡ 'ਚ ਹੋਣ ਕਾਰਨ ਇਹ ਤਿੰਨ ਤੋਂ ਚਾਰ ਵਾਰ ਪਲਟੀ ਅਤੇ ਕਾਫੀ ਨੁਕਸਾਨੀ ਗਈ। 

PunjabKesari
ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਤਿੰਨ ਲੋਕ ਸਵਾਰ ਸਨ। ਜਿਨ੍ਹਾਂ ਨੂੰ ਬਾਅਦ 'ਚ ਸਤਿਅਮ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। 


Bharat Thapa

Content Editor

Related News