ਪੰਜਾਬ ''ਚ ਪਰਿਵਾਰ ਨਾਲ ਵੱਡਾ ਹਾਦਸਾ, ਪਲਟੀਆਂ ਖਾ ਕੇ ਡਿੱਗੀ ਕਾਰ, ਉੱਡੇ ਪਰਖੱਚੇ
Monday, Nov 25, 2024 - 07:18 PM (IST)
ਸੁਲਤਾਨਪੁਰ ਲੋਧੀ (ਚੰਦਰ)- ਸੁਲਤਾਨਪੁਰ ਲੋਧੀ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਕਾਰੋਬਾਰੀ ਦੀ ਮੌਤ ਹੋ ਗਈ। ਦੱਸ ਦਈਏ ਕਿ ਕਾਰੋਬਾਰੀ ਆਪਣੇ ਪਰਿਵਾਰ ਨਾਲ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵੱਲ ਜਾ ਰਿਹਾ ਸੀ। ਇਸ ਵਿਚਾਲੇ ਡਡਵਿੰਡੀ ਤੋਂ ਪਹਿਲਾਂ ਅਚਾਨਕ ਸੜਕ ਵਿਚਾਲੇ ਇਕ ਯੂ- ਟਰਨ ਕਰ ਰਹੀ ਗੱਡੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ।
ਇਹ ਵੀ ਪੜ੍ਹੋ- ਨਿੰਮ-ਹਲਦੀ ਨਾਲ ਪਤਨੀ ਦੇ ਕੈਂਸਰ ਦੇ ਇਲਾਜ 'ਤੇ ਸਿੱਧੂ ਦਾ U-Turn, ਤੁਸੀਂ ਵੀ ਪੜ੍ਹੋ
ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਦੀਆਂ ਪਲਟੀਆਂ ਲੱਗ ਗਈਆਂ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਜਸਵਿੰਦਰ ਸਿੰਘ ਨਾਮਕ ਕਾਰੋਬਾਰੀ ਦੀ ਮੌਤ ਹੋ ਗਈ ਜਦਕਿ ਉਸ ਦਾ ਬੇਟਾ ਅਤੇ ਪਤਨੀ ਜ਼ਖ਼ਮੀ ਹੋ ਗਏ। ਫਿਲਹਾਲ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਹਾਸਲ ਕੀਤੇ ਜਾ ਰਹੇ ਹਨ ਅਤੇ ਆਰੋਪੀਆਂ ਦੇ ਖ਼ਿਲਾਫ਼ ਮੁੱਕਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਿਆਹ ਲਈ ਸਜਾਈ ਲਿਮੋਜ਼ਿਨ ਗੱਡੀ ਦਾ ਪੁਲਸ ਨੇ ਕਰ 'ਤਾ ਚਲਾਨ, ਹੈਰਾਨ ਕਰੇਗਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8