ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ, ਸਿਰ ਉਪਰੋਂ ਲੰਘਿਆ ਨਗਰ ਨਿਗਮ ਦਾ ਟਿੱਪਰ

Monday, Dec 16, 2024 - 12:17 PM (IST)

ਜਲੰਧਰ (ਕੁੰਦਨ, ਪੰਕਜ)- ਜਲੰਧਰ ਵਿਖੇ ਕਪੂਰਥਲਾ ਹਾਈਵੇਅ 'ਤੇ ਸਥਿਤ ਸਪੋਰਟਸ ਕਾਲਜ ਦੇ ਸਾਹਮਣੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਵਿਅਕਤੀ ਰਾਜ ਨਗਰ ਦਾ ਰਹਿਣ ਵਾਲਾ ਸੀ। ਟਿੱਪਰ ਮ੍ਰਿਤਕ ਦੇ ਸਿਰ ਤੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਉਕਤ ਟਿੱਪਰ ਨਗਰ ਨਿਗਮ ਦਾ ਸੀ, ਜੋ ਮੌਕੇ ਉਤੇ ਹੀ ਖੜ੍ਹਾ ਸੀ। ਘਟਨਾ ਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ ਵਿਅਕਤੀ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਕਪੂਰਥਲਾ ਚੌਂਕ ਵੱਲ ਜਾ ਰਿਹਾ ਸੀ। ਜਦੋਂ ਉਹ ਸਪੋਰਟਸ ਕਾਲਜ ਦੇ ਸਾਹਮਣੇ ਐੱਨ. ਐੱਚ. ਐੱਸ. ਹਸਪਤਾਲ ਦੇ ਬਾਹਰ ਪਹੁੰਚਿਆ ਤਾਂ ਉਸ ਨੂੰ ਇਕ ਟਿੱਪਰ ਨੇ ਟੱਕਰ ਮਾਰ ਦਿੱਤੀ। 

PunjabKesari

ਇਹ ਵੀ ਪੜ੍ਹੋ- Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਐਕਟਿਵਾ (ਪੀ. ਬੀ-08-ਸੀ. ਆਰ-8269) ’ਤੇ ਜਾ ਰਿਹਾ ਸੀ। ਮੌਕੇ 'ਤੇ ਮ੍ਰਿਤਕ ਦਾ ਖ਼ੂਨ ਖਿੱਲਰਿਆ ਪਿਆ ਸੀ ਅਤੇ ਆਸ-ਪਾਸ ਲੋਕ ਖੜ੍ਹੇ ਸਨ। ਹਾਦਸੇ ਦੇ 40 ਮਿੰਟ ਬਾਅਦ ਪੁਲਸ ਪਾਰਟੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਫਿਲਹਾਲ ਜਾਂਚ 'ਚ ਪਤਾ ਲੱਗਾ ਹੈ ਕਿ ਮ੍ਰਿਤਕ ਰਾਜ ਨਗਰ ਦਾ ਰਹਿਣ ਵਾਲਾ ਹੈ।

PunjabKesari

ਇਹ ਵੀ ਪੜ੍ਹੋ- ਖਨੌਰੀ ਬਾਰਡਰ 'ਤੇ ਪਹੁੰਚੇ DGP ਗੌਰਵ ਯਾਦਵ, ਡੱਲੇਵਾਲ ਦਾ ਹਾਲ ਜਾਣਨ ਮਗਰੋਂ ਦਿੱਤਾ ਵੱਡਾ ਬਿਆਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News