ਮਜੀਠੀਆ ਨੇ ਵਿੰਨ੍ਹਿਆ PM ਮੋਦੀ ’ਤੇ ਨਿਸ਼ਾਨਾ, ਕਿਹਾ– ਜੁਮਲੇਬਾਜ਼ ਤੇ ਡਰਾਮੇਬਾਜ਼ ਸ਼ਖ਼ਸੀਅਤ ਦੇ ਮਾਲਕ ਹਨ ਮੋਦੀ

05/27/2024 5:34:32 AM

ਲੁਧਿਆਣਾ (ਖੁੱਲਰ)– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਚ 10 ਸਾਲ ਤੋਂ ਬੈਠੇ ਨਰਿੰਦਰ ਮੋਦੀ ਪੰਜਾਬੀਆਂ ਦੀ ਵੋਟਾਂ ਲੈਣ ਖ਼ਾਤਰ ਪੰਜਾਬ ਆ ਕੇ ਪੱਗ ਬੰਨ੍ਹ ਲੈਂਦੇ ਹਨ ਤੇ ਦਿੱਲੀ ’ਚ ਬੈਠ ਕੇ ਪੱਗ ਵਾਲੇ ਪੰਜਾਬੀਆਂ ਦਾ ਸਵਾਗਤ ਗੋਲੀਆਂ ਤੇ ਪਾਣੀ ਦੀ ਵਾਛੜਾਂ ਨਾਲ ਕਰਵਾਉਂਦੇ ਹਨ।

ਨਰਿੰਦਰ ਮੋਦੀ ’ਤੇ ਸਿਆਸੀ ਨਿਸ਼ਾਨੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਜੁਮਲੇਬਾਜ਼ ਤੇ ਡਰਾਮੇਬਾਜ਼ ਸ਼ਖ਼ਸੀਅਤ ਦੇ ਮਾਲਕ ਹਨ ਕਿਉਂਕਿ ਇਕ ਪਾਸੇ ਉਹ ਸਿੱਖਾਂ ਦੇ ਹਮਦਰਦੀ ਹੋਣ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਗਿਆਨ ਗੋਦੜੀ, ਮੰਗੂ ਮੱਠ ਵਰਗੇ ਤੀਰਥ ਅਸਥਾਨਾਂ ਦੇ ਮਸਲਿਆਂ ਬਾਰੇ ਅੱਖਾਂ ਬੰਦ ਕਰਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਇੰਨਾ ਹੀ ਨਹੀਂ, ਮੋਦੀ ਸਰਕਾਰ ਨੇ ਗੁਜਰਾਤ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦਾ ਸਾਰਾ ਕਾਰੋਬਾਰ ਬੰਦ ਕਰਕੇ ਪੰਜਾਬ ਤੇ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫਨਾਕ ਅੰਜਾਮ, ਵਿਆਹੁਤਾ ਨਾਲ ਰਹਿ ਰਹੇ 20 ਸਾਲਾ ਨੌਜਵਾਨ ਨੇ ਲਿਆ ਫਾਹਾ

ਉਨ੍ਹਾਂ ਦੇ 10 ਸਾਲਾਂ ਦੇ ਰਾਜ ’ਚ ਮਹਿੰਗਾਈ ਤੇ ਬੇਰੁਜ਼ਗਾਰੀ ਲਗਾਤਾਰ ਵਧਣ ਨਾਲ ਦੇਸ਼ ਆਰਥਿਕ ਸਥਿਤੀ ਨਾਲ ਜੂਝ ਰਿਹਾ ਹੈ। ਇਸ ਮੌਕੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਭਿੰਦਾ, ਜਗਬੀਰ ਸਿੰਘ ਸੋਖੀ, ਹਰਜਿੰਦਰ ਸਿੰਘ ਬੌਬੀ ਗਰਚਾ ਗੁਰਮੀਤ ਸਿੰਘ, ਆਰ. ਪੀ. ਐੱਸ. ਧਾਲੀਵਾਲ ਤੇ ਹੋਰ ਅਕਾਲੀ ਆਗੂ ਮੌਜੂਦ ਰਹੇ।

PunjabKesari

ਰਣਜੀਤ ਢਿੱਲੋਂ ਦੇ ਹੱਕ ’ਚ ਮਜੀਠੀਆ ਨੇ ਕੀਤਾ ਪੈਦਲ ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਪਹੁੰਚੇ ਬਿਕਰਮ ਮਜੀਠੀਆ ਨੇ ਭਾਈਵਾਲਾ ਚੌਕ ਤੋਂ ਪੈਦਲ ਮਾਰਚ ਕੱਢਿਆ। ਭਾਈ ਵਾਲਾ ਚੌਕ ਤੋਂ ਚੱਲਿਆ ਪੈਦਲ ਮਾਰਚ ਘੁਮਾਰ ਮੰਡੀ ਚੌਕ ਪਹੁੰਚਿਆ। ਘੁਮਾਰ ਮੰਡੀ ਤੋਂ ਚੱਲ ਕੇ ਇਹ ਮਾਰਚ ਆਰਤੀ ਚੌਕ ਵਿਖੇ ਜਾ ਕੇ ਸੰਪੰਨ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News