ਵੱਡੀ ਖ਼ਬਰ : ਪੰਜਾਬ 'ਚ AAP ਵਿਧਾਇਕ ਦੇ ਘਰ ED ਦੀ ਛਾਪੇਮਾਰੀ, ਸਾਹਮਣੇ ਆਈਆਂ ਮੌਕੇ ਦੀਆਂ ਤਸਵੀਰਾਂ

Tuesday, Oct 31, 2023 - 11:03 AM (IST)

ਵੱਡੀ ਖ਼ਬਰ : ਪੰਜਾਬ 'ਚ AAP ਵਿਧਾਇਕ ਦੇ ਘਰ ED ਦੀ ਛਾਪੇਮਾਰੀ, ਸਾਹਮਣੇ ਆਈਆਂ ਮੌਕੇ ਦੀਆਂ ਤਸਵੀਰਾਂ

ਮੋਹਾਲੀ (ਵੈੱਬ ਡੈਸਕ, ਪਰਦੀਪ) : ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਵਿਧਾਇਕ ਦੇ ਸੈਕਟਰ-71, ਮੋਹਾਲੀ ਸਥਿਤ ਘਰ 'ਚ ਈ. ਡੀ. ਨੇ ਛਾਪੇਮਾਰੀ ਕੀਤੀ ਹੈ ਅਤੇ ਇਸ ਦੇ ਨਾਲ ਹੀ 3 ਹੋਰ ਥਾਵਾਂ ਸਣੇ 4 ਥਾਵਾਂ 'ਤੇ ਛਾਪੇ ਮਾਰੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਸਵੇਰੇ 7 ਵਜੇ ਦੀ ਚੱਲ ਰਹੀ ਹੈ ਅਤੇ ਵਿਧਾਇਕ ਖ਼ੁਦ ਘਰ ਨਹੀਂ ਹਨ। 

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ, ਸੈਰ ਕਰਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

PunjabKesari

PunjabKesari
ਬਿਕਰਮ ਮਜੀਠੀਆ ਦਾ ਬਿਆਨ ਆਇਆ ਸਾਹਮਣੇ
ਮੋਹਾਲੀ ਤੋਂ 'ਆਪ' ਵਿਧਾਇਕ ਕੁਲਵੰਤ ਸਿੰਘ ਦੇ ਘਰ 'ਚ ਈ. ਡੀ. ਦੀ ਛਾਪੇਮਾਰੀ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਸ਼ਰਾਬ ਘਪਲਿਆਂ ਦੇ ਸਿਲਸਿਲੇ 'ਚ 'ਆਪ' ਵਿਧਾਇਕ ਕੁਲਵੰਤ ਸਿੰਘ 'ਤੇ ਈ. ਡੀ. ਨੇ ਛਾਪੇਮਾਰੀ ਕੀਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ 14 DROs ਤੇ ਤਹਿਸੀਲਦਾਰਾਂ ਨੂੰ ਮਿਲੀ Promotion, ਪੜ੍ਹੋ ਪੂਰੀ ਸੂਚੀ

PunjabKesari

ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਕਰਨ ਤੋਂ ਬਾਅਦ ਹੁਣ ਈ. ਡੀ. ਨੇ ਇਸ ਸ਼ਰਾਬ ਘਪਲੇ ਦੇ ਪੰਜਾਬ ਨਾਲ ਲਿੰਕ ਹੋਣ ਬਾਰੇ ਕੰਮ ਕਰਨਾ ਸ਼ੁਰੂ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਆਬਕਾਰੀ ਘਪਲੇ 'ਚ 500 ਕਰੋੜ ਦਾ ਭ੍ਰਿਸ਼ਟਾਚਾਰ ਹੋਇਆ ਹੈ, ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਲ ਚੀਮਾ ਦੋਸ਼ੀ ਹਨ।

PunjabKesari

PunjabKesari
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News