ਬਾਈਕ ਰਾਈਡਿੰਗ ਰਾਹੀਂ ਵਿਸ਼ਵ ਦੇ ਸਭ ਤੋਂ ਵੱਧ ਉੱਚਾਈ ਵਾਲੇ ਪੋਸਟ ਆਫ਼ਿਸ ਪੁੱਜੇ ਮਜੀਠੀਆ, ਸਾਂਝੀ ਕੀਤੀਆਂ ਤਸਵੀਰਾਂ

Wednesday, May 31, 2023 - 12:43 PM (IST)

ਬਾਈਕ ਰਾਈਡਿੰਗ ਰਾਹੀਂ ਵਿਸ਼ਵ ਦੇ ਸਭ ਤੋਂ ਵੱਧ ਉੱਚਾਈ ਵਾਲੇ ਪੋਸਟ ਆਫ਼ਿਸ ਪੁੱਜੇ ਮਜੀਠੀਆ, ਸਾਂਝੀ ਕੀਤੀਆਂ ਤਸਵੀਰਾਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਬਾਈਕ ਰਾਈਡਿੰਗ ਰਾਹੀਂ ਵਿਸ਼ਵ ਦੇ ਸਭ ਤੋਂ ਵੱਧ ਉੱਚਾਈ ਵਾਲੇ ਪੋਸਟ ਆਫ਼ਿਸ ਪਹੁੰਚੇ ਹਨ। ਇਸ ਮੌਕੇ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਨਾਲ ਇਸ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪੋਸਟ ਸਾਂਝੀ ਕਰਦਿਆਂ ਮਜੀਠੀਆ ਨੇ ਲਿਖਿਆ 'ਪੰਜਾਬ ਤੋਂ ਬਾਈਕ ਰਾਈਡਿੰਗ ਰਾਹੀਂ ਪਹਾੜੀ ਇਲਾਕੇ ਦੀ ਯਾਤਰਾ ਕਰਦਿਆਂ ਅੱਜ ਵਿਸ਼ਵ ਦੇ ਸਭ ਤੋਂ ਵੱਧ ਉਚਾਈ ਵਾਲੇ ਪੋਸਟ ਆਫ਼ਿਸ ਹਿੱਕਮ 'ਤੇ ਪਹੁੰਚ ਕੇ ਸਮੁੱਚੀ ਯਾਤਰਾ ਦੀ ਮੰਜ਼ਿਲ 'ਤੇ ਪਹੁੰਚਣ ਦਾ ਅਹਿਸਾਸ ਹੋਇਆ।' 

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਪਿਛਲੇ 12 ਸਾਲਾਂ ਦੌਰਾਨ 800 ਕੁੜੀਆਂ ਹੋਈਆਂ ਲਾਪਤਾ, ਹੈਰਾਨ ਕਰੇਗੀ ਇਹ ਰਿਪੋਰਟ

ਮਜੀਠੀਆ ਨੇ ਆਖਿਆ ਕਿ 'ਬਹੁਤ ਦੇਰ ਬਾਅਦ ਅਜਿਹੀ ਯਾਤਰਾ ਕਰਦਿਆਂ ਕੁਦਰਤੀ ਨਜ਼ਾਰਿਆਂ ਨੂੰ ਨੇੜੇ ਤੋਂ ਦੇਖ ਕੇ ਕੁਦਰਤ ਦੀ ਇਲਾਹੀ ਸੁੰਦਰਤਾ ਅਤੇ ਵਿਸ਼ਾਲਤਾ ਦਾ ਆਨੰਦ ਮਾਨਣਾ ਨਿਚਸੇ ਹੀ ਬੇਮਿਸਾਲ ਅਤੇ ਲਾਜਵਾਬ ਹੈ। ਨੌਜਵਾਨਾਂ ਨੂੰ ਅਜਿਹੀਆਂ ਯਾਤਰਾਵਾਂ ਦੁਆਰਾ ਜੀਵਨ ਵਿੱਚ ਰੁਮਾਂਚਕਤਾ ਭਰਦੇ ਰਹਿਣਾ ਚਾਹੀਦਾ ਹੈ। 

PunjabKesari

PunjabKesari

PunjabKesari

ਇਹ ਵੀ ਪੜ੍ਹੋ- ਹੁਣ ਹੈਲਪ ਲਾਈਨ ਸ਼ਿਕਾਇਤ 'ਤੇ ਤੁਰੰਤ ਪੁੱਜੇਗੀ ਪੁਲਸ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਵ੍ਹੀਕਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News