ਮਜੀਠੀਆ ਦੀ ਰੈਲੀ 'ਚ ਕਈਆਂ ਦੇ ਪਰਸ ਚੋਰੀ

Monday, Mar 25, 2019 - 04:02 PM (IST)

ਮਜੀਠੀਆ ਦੀ ਰੈਲੀ 'ਚ ਕਈਆਂ ਦੇ ਪਰਸ ਚੋਰੀ

ਜਲਾਲਾਬਾਦ (ਸੇਤੀਆ) - ਸੋਮਵਾਰ ਨੂੰ ਜਲਾਲਾਬਾਦ 'ਚ ਆਯੋਜਿਤ ਯੂਥ ਅਕਾਲੀ ਦਲ ਦੀ ਰੈਲੀ 'ਚ ਪਹੁੰਚੇ ਲੋਕਾਂ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਉਨ੍ਹਾਂ 'ਚੋਂ ਕਰੀਬ 5 ਵਿਅਕਤੀਆਂ ਦੀ ਜੇਬਾਂ 'ਚੋਂ ਚੋਰ ਮੁਸਤੈਦੀ ਨਾਲ ਹੱਥ ਸਾਫ ਕਰਕੇ ਫਰਾਰ ਹੋ ਗਏ। ਦੱਸ ਦੇਈਏ ਕਿ ਮਜੀਠੀਆ ਦੀ ਰੈਲੀ ਨੂੰ ਲੈ ਕੇ ਪੁਲਸ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਰੈਲੀ 'ਚ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਰੈਲੀ 'ਚ ਉਨ੍ਹਾਂ ਦੀਆਂ ਜੇਬਾਂ ਦੀ ਤਲਾਸ਼ੀ ਹੋ ਜਾਵੇਗੀ। 

ਜੇਬ ਕਤਰਿਆਂ ਨੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ 
ਜਾਣਕਾਰੀ ਮੁਤਾਬਕ ਬਿਕਰਮ ਮਜੀਠੀਆ ਦੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਤੋਂ ਇਲਾਵਾ ਆਮ ਲੋਕ ਅਤੇ ਅਕਾਲੀ ਦਲ ਦੇ ਅਹੁਦਾ ਅਧਿਕਾਰੀ ਉਸ ਸਮੇਂ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ ਪਰ ਜਿਵੇਂ ਹੀ ਕਾਨਫਰੰਸ ਖਤਮ ਹੋਈ 'ਜਗ ਬਾਣੀ' ਦੇ ਪੱਤਰਕਾਰ ਨੇ ਆਪਣੀ ਜੇਬ ਨੂੰ ਦੇਖਿਆ ਤਾਂ ਉਸ ਦੀ ਪਿਛਲੀ ਜੇਬ 'ਚ ਪਰਸ ਗਾਇਬ ਸੀ। ਪੱਤਰਕਾਰ ਦੇ ਪਰਸ 'ਚ 6500 ਰੁਪਏ, ਕੁਝ ਜ਼ਰੂਰੀ ਕਾਗਜ਼ ਅਤੇ ਖਾਲੀ ਚੈੱਕ ਆਦਿ ਸੀ।


author

rajwinder kaur

Content Editor

Related News