ਕਰਮਚਾਰੀਆਂ ਨੇ ਮਜੀਠਾ ਰੋਡ ਜਾਮ ਕਰਕੇ ਸਰਕਾਰ ਦਾ ਪੁਤਲਾ ਫੂਕਿਆ

Tuesday, Aug 28, 2018 - 05:37 AM (IST)

ਅੰਮ੍ਰਿਤਸਰ,   (ਦਲਜੀਤ)-  ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਅੱਜ ਮੰਗਾਂ ਸਬੰਧੀ ਸਰਕਾਰ ਦਾ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਮਜੀਠਾ ਰੋਡ ’ਤੇ ਚੱਕਾ ਜਾਮ ਕਰਕੇ ਪੁਤਲਾ ਫੂਕਿਆ। ਇਸ ਮੌਕੇ  ਵੱਡੀ ਗਿਣਤੀ ਵਿਚ ਇਕੱਠੇ ਹੋਏ ਮੁਲਾਜ਼ਮਾਂ ਨੇ ਜੰਮਕੇ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਮੇਟੀ ਦੇ ਨੇਤਾ ਨਰਿੰਦਰ ਕੁਮਾਰ, ਸਵਿੰਦਰ ਸਿੰਘ ਭੱਟੀ ਅਤੇ ਜਤਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹਨ। ਸਰਕਾਰ ਵੱਲੋਂ 20 ਅਗਸਤ ਨੂੰ ਕਮੇਟੀ ਦੇ ਨਾਲ ਮੀਟਿੰਗ ਲਈ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਮੌਕੇ ’ਤੇ ਸਰਕਾਰ ਨੇ ਮੀਟਿੰਗ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਬੇਰੁਜਗਾਰੀ ਰਾਜ ਵਿਚ ਵੱਧਦੀ ਜਾ ਰਹੀ ਹੈ। ਪਡ਼੍ਹੇ ਲਿਖੇ ਨੌਜਵਾਨ ਪ੍ਰਾਈਵੇਟ ਕੰਪਨੀਆਂ ਦੇ ਤਹਿਤ ਸਰਕਾਰੀ ਅਦਾਰਿਆਂ ਵਿਚ ਕੰਮ ਕਰ ਰਹੇ ਹਨ। ਕਾਂਗਰਸ ਸਰਕਾਰ ਦੇ ਰਾਜ ਵਿਚ ਹਰੇਕ ਵਿਭਾਗ ਦੇ ਕਰਮਚਾਰੀ ਦੁੱਖੀ ਹਨ। ਸਰਕਾਰ ਵੱਲੋਂ ਡੀ. ਏ. ਦੀ ਰਹਿੰਦੀਆਂ ਕਿਸ਼ਤਾਂ ਜਾਰੀ ਨਾ ਕਰਨ ਦੇ ਕਾਰਨ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਸਰਕਾਰ ਨੇ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਤਾਂ ਸੰਗਠਨ ਸੰਘਰਸ਼ ਤੇਜ ਕਰਨਗੀਆਂ । 
ਇਹ ਹਨ ਮੁੱਖ ਮੰਗਾਂ
ਠੇਕਾ ਅਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਪੇ-ਕਮਿਸ਼ਨਰ ਲਾਗੂ ਕੀਤਾ ਜਾਵੇ, ਮੁਅੱਤਲ ਕੀਤੇ ਅਧਿਆਪਕ ਨੇਤਾਵਾਂ ਨੂੰ ਬਹਾਲ ਕੀਤਾ ਜਾਵੇ, ਮਿਡ-ਡੇ-ਮੀਲ ਵਰਕਰਾਂ ਨੂੰ ਵਧਾਕੇ ਤਨਖਾਹ ਦਿੱਤੀ ਜਾਵੇ, ਆਸਾ ਵਰਕਰ ਅਤੇ ਫੈਸੀਲੇਟਰ ਨੂੰ ਫਿਕਸ ਤਨਖਾਹ ਦਿੱਤੀ ਜਾਵੇ, ਲੰਬੇ ਸਮੇਂ ਤੋਂ ਪੈਂਡਿੰਗ ਪਏ ਏਰੀਅਰ ਦਿੱਤਾ ਜਾਵੇ ਆਦਿ।
ਇਹ ਸਨ ਮੌਜੂਦ
ਇਸ ਮੌਕੇ ਹਰਜਿੰਦਰ ਸਿੰਘ, ਗੁਰਦੀਪ ਸਿੰਘ, ਜੈਮਲ ਸਿੰਘ, ਦਲਬੀਰ ਸਿੰਘ, ਕਸ਼ਮੀਰ ਸਿੰਘ, ਇੰਦਰਜੀਤ ਰਿਸ਼ੀ, ਅੰਗ੍ਰੇਜ ਸਿੰਘ, ਕਾਬਲ ਸਿੰਘ, ਕਰਨ ਰਾਜ ਸਿੰਘ ਗਿਲ, ਸਰਬਜੀਤ ਸਿੰਘ, ਦੀਪਕ ਸ਼ਰਮਾ, ਰਵੀ ਕੁਮਾਰ, ਰਾਜਾ ਸਿੰਘ,ਸੁਖਜਿੰਦਰ ਸਿੰਘ, ਅਮਨ ਸਿੰਘ, ਕਾਕੂ, ਮਨਦੀਪ ਸਿੰਘ, ਨਰਿੰਦਰ ਭੁੱਟਰ ਅਤੇ ਹੋਰ ਮੌਜੂਦ ਸਨ।  


Related News