ਕੈਪਟਨ ਅਮਰਿੰਦਰ ਪੁਲਸ ਦੇ ਮੁਲਾਜ਼ਮਾਂ ਦੇ ਕੱਢਵਾਉਣਗੇ ''ਕੜਾਕੇ''!

Friday, Nov 27, 2020 - 12:30 PM (IST)

ਕੈਪਟਨ ਅਮਰਿੰਦਰ ਪੁਲਸ ਦੇ ਮੁਲਾਜ਼ਮਾਂ ਦੇ ਕੱਢਵਾਉਣਗੇ ''ਕੜਾਕੇ''!

ਮਜੀਠਾ (ਸਰਬਜੀਤ ਵਡਾਲਾ): ਪੰਜਾਬ ਦੀ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਕਹੀ ਜਾਣ ਪੰਜਾਬ ਪੁਲਸ, ਜਿਸ ਨੇ ਹਮੇਸ਼ਾ ਹੀ ਔਖੇ ਸਮੇਂ 'ਚ ਪੰਜਾਬ 'ਤੇ ਬਣੀ ਭੀੜ ਨੂੰ ਪਹਿਲ ਦੇ ਆਧਾਰ 'ਤੇ ਆਪਣੇ 'ਤੇ ਲੈਂਦਿਆਂ ਤਸੀਹੇ ਝੱਲੇ ਹੋਣਗੇ, ਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ 'ਕੜਾਕੇ' ਕਢਵਾਉਣ ਦੀ ਤਿਆਰੀ 'ਚ ਹਨ ਕਿਉਂਕਿ ਇਹ ਫ਼ੈਸਲਾ ਮੁੱਖ ਮੰਤਰੀ ਵਲੋਂ ਦੇਸ਼ ਭਰ 'ਚ ਵਧ ਰਹੇ ਕੋਰੋਨਾ ਮਾਮਲਿਆਂ ਕਾਰਣ ਲਿਆ ਗਿਆ ਹੈ। 1 ਦਸੰਬਰ ਨੂੰ ਲੱਗ ਰਹੇ ਨਾਈਟ ਕਰਫ਼ਿਊ 'ਤੇ ਚਰਚਾ ਕਰਨ ਤੋਂ ਪਹਿਲਾਂ ਜੇਕਰ ਅਸੀਂ ਥੋੜ੍ਹਾ ਜਿਹਾ ਫਲੈਸ਼ਬੈਕ 'ਚ ਜਾਈਏ ਤਾਂ ਸਹਿਜੇ ਹੀ ਸਾਹਮਣੇ ਆਉਂਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਜਿੱਥੇ ਕੋਰੋਨਾ ਦੇ ਮਾਮਲਿਆਂ 'ਚ ਮੌਤ ਦਰ ਘੱਟਣ ਲੱਗ ਪਈ ਸੀ, ਉੱਥੇ ਹੀ ਕੋਰੋਨਾ ਦੇ ਕੇਸ ਵੀ ਘੱਟ ਹੋ ਗਏ ਸਨ ਪਰ ਹੁਣ ਜਿਉਂ-ਜਿਉਂ ਠੰਡ ਦਸਤਕ ਦੇਣ ਲੱਗੀ ਹੈ। 

ਇਹ ਵੀ ਪੜ੍ਹੋ: ਸਿੱਧੂ ਨਾਲ ਨਹੀਂ ਹੋਈ ਕੋਈ ਰਾਜਨੀਤਕ ਵਿਚਾਰ ਚਰਚਾ, ਬੈਠਕ ਨੂੰ ਬਣਾਇਆ ਰਾਈ ਦਾ ਪਹਾੜ: ਕੈਪਟਨ

ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 'ਚ ਵਾਧਾ ਹੋਣ ਲੱਗ ਪਿਆ ਹੈ। ਚਾਹੇ ਉਹ ਮੌਤ ਦਰ ਹੋਵੇ ਜਾਂ ਕੇਵਲ ਪੀੜਤਾਂ ਦੀ ਗਿਣਤੀ, ਸਮਾਜ 'ਚ ਵਿਚਰਨ ਵਾਲੇ ਹਰੇਕ ਵਿਅਕਤੀ ਦੇ ਮਨ 'ਚ ਕਿਤੇ ਨਾ ਕਿਤੇ ਕੋਰੋਨਾ ਸਬੰਧੀ ਖ਼ੌਫ਼ ਜ਼ਰੂਰ ਹੋਵੇਗਾ ਕਿਉਂਕਿ ਕੋਰੋਨਾ ਵਾਇਰਸ ਨੇ ਜਿੱਥੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈਂਦਿਆਂ ਵਿਸ਼ਵ ਭਰ 'ਚ ਪੈਰ ਪਸਾਰਦਿਆਂ ਸਦਾ ਦੀ ਨੀਂਦ ਸੁਵਾਂ ਦਿੱਤਾ, ਉੱਥੇ ਹੀ ਅਜੇ ਤਕ ਪੀੜਤਾਂ ਦੀ ਗਿਣਤੀ ਖ਼ਤਮ ਨਹੀਂ ਹੋ ਰਹੀ, ਜੋ ਕਿ ਆਪਣੇ ਆਪ 'ਚ ਇਕ ਸਵਾਲ ਬਣਿਆ ਪਿਆ ਹੈ।

ਇਹ ਵੀ ਪੜ੍ਹੋ: ਕਲਯੁੱਗੀ ਮਾਪਿਆਂ ਦਾ ਕਾਰਾ: ਇਕ ਦਿਨ ਦਾ ਬੱਚਾ ਹਸਪਤਾਲ ਛੱਡ ਹੋਏ ਗ਼ਾਇਬ, ਬੱਚੇ ਦੀ ਹੋਈ ਮੌਤ

ਇਸ ਸਭ ਦੇ ਮੱਦੇਨਜ਼ਰ ਹੁਣ ਦਿਨੋਂ-ਦਿਨ ਕੋਰੋਨਾ ਦੇ ਕੇਸ ਵਧਣ ਨਾਲ ਭਾਵੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 1 ਦਸੰਬਰ ਨੂੰ ਜਿੱਥੇ ਨਾਈਟ ਕਰਫਿਊ ਰਾਤ 10 ਤੋਂ ਸਵੇਰੇ 5 ਵਜੇ ਤਕ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਹੀ ਹੁਣ ਮਾਸਕ ਨਾ ਪਾਉਣ ਦੀ ਸੂਰਤ ਵਿਚ 1000 ਰੁਪਏ ਜੁਰਮਾਨੇ ਦੀ ਵੀ ਸਜ਼ਾ ਨਾਲ ਹੀ ਲਾਗੂ ਕਰ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਸਿੰਘ ਇਹ ਭਲੀਭਾਂਤ ਜਾਣਦੇ ਹਨ ਕਿ ਇਸ ਵੇਲੇ ਜਿਹੜਾ ਨਾਜ਼ੁਕ ਦੌਰ ਕੋਰੋਨਾ ਕਾਲ ਦਾ ਚੱਲ ਰਿਹਾ ਹੈ, ਉਸ ਵਿਚ ਜੇਕਰ ਜਨਤਾ ਆਪਣਾ ਬਚਾਅ ਕਰ ਲਏਗੀ ਤਾਂ ਉਸ ਦਾ ਬਚਾਅ ਹੋ ਜਾਏਗਾ ਕਿਉਂਕਿ ਬਚਾਅ ਵਿਚ ਹੀ ਬਚਾਅ ਹੈ। ਇਸ ਲਈ ਲੋਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਲੁਧਿਆਣਾ 'ਚ 14 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ, ਡਾਕਟਰੀ ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ

ਦੂਜੇ ਪਾਸੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਵੀ ਗੱਲ ਕਰੀਏ ਤਾਂ ਦਸੰਬਰ ਮਹੀਨੇ ਲੱਗ ਰਹੇ ਇਸ ਨਾਈਟ ਕਰਫਿਊ ਦੌਰਾਨ ਡਿਊਟੀ 'ਤੇ ਤਾਇਨਾਤ ਕੀਤੇ ਜਾਣ ਵਾਲੇ ਪੁਲਸ ਮੁਲਾਜ਼ਮਾਂ ਦੇ ਪੂਰੀ ਤਰ੍ਹਾਂ ਠੰਡ ਦੇ ਮੌਸਮ ਵਿਚ 'ਕੜਾਕੇ' ਨਿਕਲਣਗੇ ਕਿਉਂਕਿ ਇਕ ਪਾਸੇ ਜਿਥੇ ਮੱਗਰ ਮਹੀਨੇ ਦਾ ਠੰਡਾ ਮੌਸਮ ਠੰਡ ਦੇ ਰੂਪ ਵਿਚ ਆਪਣਾ ਜਲਵਾ ਦਿਖਾਏਗਾ, ਉੱਥੇ ਹੀ ਪੁਲਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਚਲਦਿਆਂ ਰਾਤ ਸਮੇਂ ਪੂਰੀ ਚੌਕਸੀ ਨਾਲ ਆਪਣੀ ਕਰਫਿਊ ਡਿਊਟੀ ਨਿਭਾਉਣ ਲਈ ਚੌਕਸ ਵੀ ਰਹਿਣਾ ਪਵੇਗਾ।

ਇਹ ਵੀ ਪੜ੍ਹੋ: ਡੇਅਰੀ ਮਾਲਕ ਨੇ ਲਾਈਵ ਹੋ ਕੇ ਦੁਨੀਆ ਨੂੰ ਕਿਹਾ ਅਲਵਿਦਾ, ਕਾਂਗਰਸੀ ਕੌਂਸਲਰ ਬਾਰੇ ਕੀਤਾ ਵੱਡਾ ਖ਼ੁਲਾਸਾ

ਹੁਣ ਆਉਣ ਵਾਲੇ ਦਿਨਾਂ ਵਿਚ ਇਹ ਦੇਖਣਾ ਹੋਵੇਗਾ ਕਿ ਕੀ ਠੰਡ ਡਿਊਟੀ 'ਤੇ ਤਾਇਨਾਤ ਰਹਿਣ ਵਾਲੇ ਪੁਲਸ ਮੁਲਾਜ਼ਮਾਂ ਦੇ 'ਕੜਾਕੇ' ਕੱਢਦੀ ਹੈ ਜਾਂ ਪੁਲਸ ਮੁਲਾਜ਼ਮ ਠੰਡ 'ਤੇ ਭਾਰੀ ਪੈਂਦੇ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਸੀਆਂ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਨਾਈਟ ਕਰਫਿਊ ਲਾਉਣ ਦਾ ਐਲਾਨ ਕਰ ਚੁੱਕੇ ਹਨ। ਦੂਜੇ ਪਾਸੇ ਰਹੀ ਗੱਲ ਪੁਲਸ ਮੁਲਾਜ਼ਮਾਂ ਦੀ, ਉਹ ਵੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਪੂਰੀ ਈਮਾਨਦਾਰੀ ਅਤੇ ਚੌਕਸੀ ਨਾਲ ਆਪਣੀ ਡਿਊਟੀ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਣਗੇ।


author

Baljeet Kaur

Content Editor

Related News