ਸ਼ਰਾਬ ਦੇ ਨਸ਼ੇ ''ਚ ਵਿਅਕਤੀ ਕੰਧ ਟੱਪ ਕੇ ਏਅਰਫੋਰਸ ਸਟੇਸ਼ਨ ''ਚ ਵੜਿਆ

Thursday, Oct 28, 2021 - 03:45 PM (IST)

ਸ਼ਰਾਬ ਦੇ ਨਸ਼ੇ ''ਚ ਵਿਅਕਤੀ ਕੰਧ ਟੱਪ ਕੇ ਏਅਰਫੋਰਸ ਸਟੇਸ਼ਨ ''ਚ ਵੜਿਆ

ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਦੇ ਨਸ਼ੇ ’ਚ ਧੁੱਤ ਵਿਅਕਤੀ 12 ਵਿੰਗ ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੰਦਰ ਵੜ ਗਿਆ। ਡਿਊਟੀ ’ਤੇ ਤਾਇਨਾਤ ਚੌਂਕੀਦਾਰ ਨੇ ਸ਼ੱਕੀ ਵਿਅਕਤੀ ਨੂੰ ਫੜ੍ਹ ਕੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸਕਿਓਰਿਟੀ ਅਫ਼ਸਰ ਗਰੁੱਪ ਕੈਪਟਨ ਜੇ. ਜੇ. ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮ ਮੋਹਿਤ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ ਹੈ। ਯੂ. ਪੀ. ਸਥਿਤ ਹਰਦੋਈ ਵਾਸੀ ਮੋਹਿਤ ਕੁਮਾਰ ਸੈਕਟਰ-26 ਸਥਿਤ ਕੈਪਟਨ ਸੈਮ ਪਿਜ਼ਾ ’ਚ ਨੌਕਰੀ ਕਰਦਾ ਹੈ ਅਤੇ ਸੈਕਟਰ-9 ’ਚ ਰਹਿੰਦਾ ਹੈ।

ਮੰਗਲਵਾਰ ਨੂੰ ਉਹ ਆਪਣੇ ਰਿਸ਼ਤੇਦਾਰ ਦੇ ਘਰ ਸੰਜੇ ਕਾਲੋਨੀ ’ਚ ਆਇਆ ਸੀ, ਜਿੱਥੇ ਉਸ ਨੇ ਸ਼ਰਾਬ ਪੀਤੀ। ਇਸ ਤੋਂ ਬਾਅਦ ਸੈਕਟਰ-9 ਦੀ ਬਜਾਏ ਏਅਰਫੋਰਸ ਸਟੇਸ਼ਨ ਵੱਲ ਜਾਣ ਵਾਲਾ ਆਟੋ ਹਾਇਰ ਕਰ ਲਿਆ। ਉੱਥੇ ਉਤਰ ਕੇ 12 ਵਿੰਗ ਏਅਰਫੋਸ ਸਟੇਸ਼ਨ ਦੀ ਕੰਧ ’ਤੇ ਚੜ੍ਹ ਕੇ ਅੰਦਰ ਚਲਾ ਗਿਆ। ਸਕਿਓਰਿਟੀ ਗਾਰਡ ਨੇ ਉਸ ਨੂੰ ਫੜ੍ਹ ਕੇ ਸੀਨੀਅਰ ਅਫ਼ਸਰਾਂ ਨੂੰ ਸੂਚਨਾ ਦਿੱਤੀ। ਸਕਿਓਰਿਟੀ ਅਫ਼ਸਰ ਗਰੁੱਪ ਕੈਪਟਨ ਜੇ. ਜੇ. ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੋਹਿਤ ਤੋਂ ਪੁੱਛਗਿਛ ਕੀਤੀ ਪਰ ਉਹ ਕੁੱਝ ਦੱਸ ਨਹੀਂ ਸਕਿਆ। ਇਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਸੈਕਟਰ-31 ਥਾਣਾ ਪੁਲਸ ਨੇ ਮੋਹਿਤ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News