ਨੌਕਰਾਣੀ ਦੀ ਹਰਕਤ ਨੇ ਹੈਰਾਨ ਕਰ''ਤਾ ਪੂਰਾ ਪਰਿਵਾਰ
Saturday, Jan 27, 2018 - 02:53 PM (IST)

ਲੁਧਿਆਣਾ (ਰਿਸ਼ੀ) : ਸਥਾਨਕ ਹਰਗੋਬਿੰਦ ਨਗਰ 'ਚ ਰਿਟਾਇਰਡ ਬੈਂਕ ਕਰਮਚਾਰੀ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੇ 15 ਤੋਲੇ ਸੋਨਾ, 42 ਹਜ਼ਾਰ ਨਕਦੀ, 60 ਯੂ. ਕੇ. ਦੇ ਡਾਲਰ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਨੌਕਰਾਣੀ ਦੀ ਇਸ ਹਰਕਤ ਕਾਰਨ ਪੂਰਾ ਪਰਿਵਾਰ ਹੈਰਾਨ ਰਹਿ ਗਿਆ। ਫਿਲਾਹਲ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਤਿਲਕਰਾਜ ਨੇ ਦੱਸਿਆ ਕਿ ਉਹ ਬੈਂਕ ਤੋਂ ਰਿਟਾਇਰਡ ਹੋ ਕੇ ਹੁਣ ਪਰਿਵਾਰ ਸਮੇਤ ਘਰ ਹੀ ਰਹਿੰਦਾ ਹੈ। ਇਕ ਦਿਨ ਦੁਪਹਿਰ ਦੇ ਸਮੇਂ ਉਨ੍ਹਾਂ ਦੀ ਪਤਨੀ ਬਾਜ਼ਾਰ ਜਾਣ ਤੋਂ ਪਹਿਲਾਂ ਕਮਰੇ 'ਚ ਪੈਸੇ ਲੈਣ ਘਈ ਤਾਂ ਕਮਰੇ 'ਚੋਂ ਪੈਸਿਆਂ ਦੀ ਥੈਲੀ ਗਾਇਬ ਦੇਖ ਕੇ ਹੈਰਾਨ ਰਹਿ ਗਈ। ਬਾਅਦ 'ਚ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਦੇ ਹੋਏ ਨੌਕਰਾਣੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਮੰਗਲਾ ਵਾਸੀ ਗਿਆਸਪੁਰਾ ਦੇ ਤੌਰ 'ਤੇ ਕੀਤੀ ਗਈ ਹੈ।