ਨੌਕਰੀ ਲੱਗਦਿਆਂ ਹੀ ਇਕ ਘੰਟੇ ਬਾਅਦ ਨੌਕਰਾਣੀ ਨੇ ਕਰ ''ਤਾ ਕਾਂਡ, ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Saturday, Apr 08, 2023 - 05:10 AM (IST)

ਨੌਕਰੀ ਲੱਗਦਿਆਂ ਹੀ ਇਕ ਘੰਟੇ ਬਾਅਦ ਨੌਕਰਾਣੀ ਨੇ ਕਰ ''ਤਾ ਕਾਂਡ, ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਲੁਧਿਆਣਾ (ਬੇਰੀ)– ਵਰਿੰਦਾਵਨ ਰੋਡ ਦੇ ਰਹਿਣ ਵਾਲੇ ਹੌਜ਼ਰੀ ਕਾਰੋਬਾਰੀ ਦੇ ਘਰ ਵਿਚ ਇਕ ਘੰਟੇ ਪਹਿਲਾਂ ਰੱਖੀ ਨੌਕਰਾਣੀ ਨਕਦੀ ਅਤੇ ਗਹਿਣਿਆਂ ’ਤੇ ਹੱਥ ਸਾਫ ਕਰ ਗਈ। ਮੁਲਜ਼ਮ ਮਹਿਲਾ ਦੀ ਸੀ.ਸੀ.ਟੀ.ਵੀ ਫੁਟੇਜ ਮਿਲੀ ਹੈ। ਜਿਸ ਵਿਚ ਉਸ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ। ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਅਣਪਛਾਤੀ ਮੁਲਜ਼ਮ ਮਹਿਲਾ ’ਤੇ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਮੋਦੀ ਕੈਬਨਿਟ ਨੇ ਨਵੀਂ ਘਰੇਲੂ ਗੈਸ ਨੀਤੀ 'ਤੇ ਲਗਾਈ ਮੋਹਰ, ਕੀਮਤਾਂ 'ਚ ਹੋਵੇਗੀ ਕਟੌਤੀ

ਕਾਰੋਬਾਰੀ ਵਿਪਨ ਕੁਮਾਰ ਨੇ ਦੱਸਿਆ ਕਿ ਮਹਿਲਾ ਉਨ੍ਹਾਂ ਦੇ ਘਰ ਵਿਚ ਕੰਮ ਮੰਗਣ ਦੇ ਲਈ ਆਈ ਸੀ। ਉਨ੍ਹਾਂ ਨੂੰ ਵੀ ਘਰ ’ਚ ਕੰਮ ਕਰਨ ਵਾਲੀ ਦੀ ਜ਼ਰੂਰਤ ਸੀ ਤਾਂ ਉਨ੍ਹਾਂ ਨੇ ਉਸ ਨੂੰ ਰੱਖ ਲਿਆ ਪਰ ਉਪਰੋਕਤ ਮਹਿਲਾ ਕੁਝ ਹੀ ਘੰਟਿਆਂ ਵਿਚ ਘਰੋਂ ਕੈਸ਼ ਅਤੇ ਹੋਰ ਗਹਿਣੇ ਲੈ ਕੇ ਫਰਾਰ ਹੋ ਗਈ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਚੌਕੀ ਕੈਲਾਸ਼ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਮਹਿਲਾ ਦੀ ਕਾਫ਼ੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗਾ।

ਇਹ ਖ਼ਬਰ ਵੀ ਪੜ੍ਹੋ - ਪਿਆਰ ਦਾ ਖੌਫ਼ਨਾਕ ਅੰਜਾਮ!; ਪ੍ਰੇਮਿਕਾ ਨੂੰ ਘਰ ’ਚ ਦਾਖ਼ਲ ਹੋ ਕੇ ਮਾਰੀ ਗੋਲ਼ੀ, ਫਿਰ ਆਪ ਵੀ ਖਾ ਲਿਆ ਜ਼ਹਿਰ

ਵਿਪਨ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਕੈਮਰੇ ਦੇਖਦੇ ਹੋਏ ਉਹ ਖੰਨਾ ਤੱਕ ਪੁੱਜ ਗਏ। ਜਿਥੇ ਆਖ਼ਰੀ ਵਾਰ ਮਹਿਲਾ ਨਜ਼ਰ ਆਈ। ਜੋ ਕਿ ਇਕ ਦੁਕਾਨ ਤੋਂ ਸਾਮਾਨ ਖਰੀਦ ਰਹੀ ਸੀ। ਉਸ ਦੇ ਅੱਗੇ ਕੋਈ ਫੁਟੇਜ ਨਹੀਂ ਮਿਲੀ। ਉੱਧਰ ਪੁਲਸ ਦਾ ਕਹਿਣਾ ਹੈ ਕਿ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News