ਮਹੇਸ਼ ਇੰਦਰ ਗਰੇਵਾਲ ਨੇ ਕਾਂਗਰਸ ਸਰਕਾਰ ''ਤੇ ਚੁੱਕੇ ਸਵਾਲ
Friday, Dec 06, 2019 - 12:15 PM (IST)

ਲੁਧਿਆਣਾ (ਨਰਿੰਦਰ) : ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਮੌਜੂਦਾ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਕਾਂਗਰਸ ਸਰਕਾਰ ਦੇ ਚੱਲਦਿਆਂ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜੋ ਬਿਆਨ ਆਇਆ ਹੈ, ਉਹ ਬਿਲਕੁਲ ਸਹੀ ਹੈ ਪਰ ਉਨ੍ਹਾਂ ਨੇ ਬਹੁਤ ਦੇਰ ਬਾਅਦ ਇਹ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਆਈ. ਕੇ. ਗੁਜਰਾਲ ਇਸ ਸਬੰਧੀ ਪਹਿਲਾਂ ਹੀ ਨਰਸਿਮਾ ਰਾਓ ਨੂੰ ਆਗਾਹ ਕਰ ਚੁੱਕੇ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਆਈ. ਕੇ. ਗੁਜਰਾਲ ਦੀ ਸਲਾਹ ਨਹੀਂ ਮੰਨੀ, ਜਿਸ ਕਰਕੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ।
ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਸੱਚ ਦਾ ਉਜਾਗਰ ਕੀਤਾ ਪਰ ਫਿਰ ਵੀ ਉਸ ਸੱਚ ਨੂੰ ਇਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਹੈ ਕਿ ਗਾਂਧੀ ਪਰਿਵਾਰ ਇਸ ਵਿੱਚ ਨਾ ਫਸੇ ਅਤੇ ਸਾਰੀ ਗੱਲ ਨਰਸਿਮਾ ਰਾਓ 'ਤੇ ਹੀ ਆ ਜਾਵੇ।