ਸਵੇਰੇ ਕੀਤਾ ਮਹਾਰਾਣੀ ਪ੍ਰਨੀਤ ਕੌਰ ਨੇ ਬਨੂੜ ਨਹਿਰ ਦਾ ਉਦਘਾਟਨ, ਸ਼ਾਮ ਨੂੰ ਪਈ ਦਰਾੜ
Tuesday, Jul 02, 2019 - 04:44 PM (IST)

ਬਨੂੜ (ਗੁਰਪਾਲ)—ਮਹਾਰਾਣੀ ਪ੍ਰਨੀਤ ਕੌਰ ਵੱਲੋਂ ਕੱਲ੍ਹ ਸਵੇਰੇ ਬਨੂੜ ਨਹਿਰ 'ਚ ਪਾਣੀ ਛੱਡਣ ਦੇ ਉਦਘਾਟਨ ਕੀਤਾ ਗਿਆ ਪਰ ਉਸੇ ਸ਼ਾਮ 4 ਕੁ ਵਜੇ ਬਨੂੜ ਘਰਾਟਾਂ ਕੋਲੋਂ ਅਚਾਨਕ 145 ਕਰੋੜ ਨਾਲ ਬਣਾਈ ਗਈ ਇਸ ਨਹਿਰ ਦਾ ਕਿਨਾਰਾ ਟੁੱਟ ਗਿਆ। ਨਹਿਰ ਦਾ ਪਾਣੀ ਲੋਕਾਂ ਦੇ ਮੱਝਾਂ ਦੇ ਵਾੜੇ 'ਚ ਦਾਖਲ ਹੋ ਗਿਆ। ਨਹਿਰ ਟੁੱਟਣ ਬਾਰੇ ਜਦੋਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਦਾ ਜਾਇਜ਼ਾ ਲਿਆ। ਜਦੋਂ ਨਹਿਰ 'ਚ ਵੜ ਕੇ ਵਿਭਾਗ ਦੇ ਜੇ. ਈ. ਹਰਵਿੰਦਰ ਸਿੰਘ ਜਾਇਜ਼ਾ ਲੈਣ ਲੱਗੇ ਤਾਂ ਉਨ੍ਹਾਂ ਦਾ ਮੋਬਾਇਲ ਵੀ ਪਾਣੀ 'ਚ ਡਿੱਗ ਪਿਆ।
ਨਾਜਾਇਜ਼ ਪਾਈਪ ਦਬਾਉਣ ਕਾਰਨ ਟੁੱਟਿਆ ਕਿਨਾਰਾ : ਐੈੱਸ. ਡੀ. ਓ.
ਇਸ ਮਾਮਲੇ ਬਾਰੇ ਜਦੋਂ ਵਿਭਾਗ ਦੇ ਐੱਸ. ਡੀ. ਓ. ਅਵਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿੱਥੋਂ ਨਹਿਰ ਦਾ ਕਿਨਾਰਾ ਟੁੱਟਿਆ ਹੈ, ਉੱਥੇ ਹੈੱਡ ਬਣਾਇਆ ਜਾਣਾ ਸੀ। ਇਸ ਹੈੱਡ ਨੂੰ ਬਣਾਉਣ ਦਾ ਐਸਟੀਮੇਟ ਬਣਾ ਕੇ ਵਿਭਾਗ ਨੂੰ ਭੇਜਿਆ ਗਿਆ ਸੀ। ਇਸ ਜਗ੍ਹਾ 'ਤੇ ਕਿਸੇ ਵਿਅਕਤੀ ਵੱਲੋਂ ਨਾਜਾਇਜ਼ ਤੌਰ 'ਤੇ ਪਾਈਪ ਨੂੰ ਦਬਾਅ ਲਿਆ ਗਿਆ ਸੀ। ਉਥੇ ਥਾਂ ਕੱਚਾ ਹੋਣ ਕਾਰਨ ਕਿਨਾਰਾ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ
ਟੁੱਟੇ ਹੋਏ ਕਿਨਾਰੇ ਕਾਰਨ ਪਿੱਛੋਂ ਪਾਣੀ ਰੋਕ ਦਿੱਤਾ ਗਿਆ ਹੈ। ਕਿਨਾਰੇ ਨੂੰ ਮੁੜ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ।