ਪ੍ਰਿਯੰਕਾ ਗਾਂਧੀ ਦੇ ਜਨਰਲ ਸਕੱਤਰ ਬਣਨ ਨਾਲ ਮੋਦੀ-ਸ਼ਾਹ ਜੋੜੀ ਦੀ ਨੀਂਦ ਹਰਾਮ : ਪ੍ਰਨੀਤ ਕੌਰ

Monday, Jan 28, 2019 - 03:26 PM (IST)

ਪ੍ਰਿਯੰਕਾ ਗਾਂਧੀ ਦੇ ਜਨਰਲ ਸਕੱਤਰ ਬਣਨ ਨਾਲ ਮੋਦੀ-ਸ਼ਾਹ ਜੋੜੀ ਦੀ ਨੀਂਦ ਹਰਾਮ : ਪ੍ਰਨੀਤ ਕੌਰ

ਪਟਿਆਲਾ (ਜੈਨ) : ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਇਥੇ ਸ਼ਹਿਰ ਦੇ ਕੌਂਸਲਰਾਂ ਅਤੇ ਬਲਾਕ ਕਾਂਗਰਸ ਕਮੇਟੀ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਦੇ ਪਾਰਟੀ ਜਨਰਲ ਸਕੱਤਰ ਬਣਨ ਨਾਲ ਮੋਦੀ-ਸ਼ਾਹ ਜੋੜੀ ਦੀ ਨੀਂਦ ਹਰਾਮ ਹੋ ਗਈ ਹੈ। ਹੁਣ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ 3-4 ਮਹੀਨਿਆਂ ਬਾਅਦ ਉਨ੍ਹਾਂ ਦੀ ਸੱਤਾ ਖਤਮ ਹੋਣ ਵਾਲੀ ਹੈ। 5 ਸਾਲ ਪਹਿਲਾਂ ਨਰਿੰਦਰ ਮੋਦੀ ਨੇ ਚੰਗੀ ਮਾਰਕੀਟਿੰਗ ਕਰ ਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕੀਤਾ ਸੀ। ਮਹਾਰਾਣੀ ਨੇ ਅੱਗੇ ਕਿਹਾ ਕਿ ਬਾਦਲਕਿਆਂ ਨੇ ਲਗਾਤਾਰ 10 ਸਾਲ ਲੁੱਟ ਮਚਾਈ। ਹੁਣ ਵੱਡੇ-ਵੱਡੇ ਅਕਾਲੀ ਆਗੂ ਪਾਰਟੀ ਤੋਂ ਵੱਖ ਹੋ ਗਏ ਹਨ। 

ਇੰਝ ਹੀ ਆਮ ਆਦਮੀ ਪਾਰਟੀ ਦੀ ਫੂਕ ਸਿਰਫ 2 ਸਾਲਾਂ 'ਚ ਹੀ ਨਿਕਲ ਗਈ ਹੈ। ਪਿਛਲੇ 21 ਮਹੀਨਿਆਂ ਦੌਰਾਨ ਸਾਡੀ ਕੈਪਟਨ ਸਰਕਾਰ ਨੇ ਵਿਕਾਸ ਕੰਮਾਂ ਵੱਲ ਧਿਆਨ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਸਾਡੇ ਹਲਕੇ ਦੀਆਂ 37 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ, ਜਿਨ੍ਹਾਂ ਨੂੰ 10-10 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਮਹਾਰਾਣੀ ਅਤੇ ਧਰਮਸੌਤ ਨੇ ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ 'ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਕਾਂਗਰਸ ਹੀ ਸਫਲ ਰਹੇਗੀ।
 


author

Anuradha

Content Editor

Related News