ਵੱਡੀ ਖ਼ਬਰ : ਕਿਸਾਨੀ ਅੰਦੋਲਨ ਨੂੰ ਹੋਰ ਭਖਾਉਣ ਲਈ ਪੰਜਾਬ 'ਚ ਹੋਵੇਗੀ ਪਹਿਲੀ 'ਮਹਾਂਪੰਚਾਇਤ'

Tuesday, Feb 09, 2021 - 09:24 AM (IST)

ਜਗਰਾਓਂ (ਮਾਲਵਾ) : ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੇ ਦੇਸ਼ ਅੰਦਰ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ 'ਚ ਪਹਿਲੀ ਸਰਬ ਸਮਾਜ ਮਹਾਂਪੰਚਾਇਤ ਦਾ ਆਯੋਜਨ 15 ਫਰਵਰੀ ਨੂੰ ਦਾਣਾ ਮੰਡੀ ਜਗਰਾਓਂ ’ਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਮਰਾਲਾ : ਚਮੋਲੀ 'ਚ ਆਏ ਹੜ੍ਹ ਕਾਰਨ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ, ਇਲਾਕੇ 'ਚ ਸੋਗ ਦੀ ਲਹਿਰ

ਇਸ ਮੌਕੇ ਪੰਜਾਬੀ ਗਾਇਕ ਕਨਵਰ ਗਰੇਵਾਲ, ਹਰਫ਼ ਚੀਮਾ, ਬੱਬਲ ਰਾਏ, ਜੱਸੀ ਗਿੱਲ, ਗੀਤਕਾਰ ਜਗਦੇਵ ਮਾਨ, ਜੀਤੀ ਅਟਵਾਲ ਆਦਿ ਕਲਾਕਾਰ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ, ਸਮਾਜਸੇਵੀ ਪ੍ਰੀਤਮ ਸਿੰਘ ਅਖਾੜਾ ਅਤੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਯੂ. ਪੀ., ਹਰਿਆਣਾ ਅਤੇ ਰਾਜਸਥਾਨ 'ਚ ਕਿਸਾਨ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਲਈ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਸੇ ਹੀ ਤਰਜ਼ ’ਤੇ ਪੰਜਾਬ ਅੰਦਰ ਇਹ ਪਹਿਲੀ ਮਹਾਂਪੰਚਾਇਤ ਜਗਰਾਓਂ ਦੀ ਧਰਤੀ ’ਤੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਇੰਗਲੈਂਡ ਤੋਂ ਆਏ ਜੋੜੇ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮੱਥਾ ਟੇਕ ਕੇ ਘਰ ਵਾਪਸ ਪਰਤ ਰਿਹਾ ਸੀ ਪਰਿਵਾਰ

ਉਨ੍ਹਾਂ ਦੱਸਿਆ ਕਿ ਇਹ ਪੰਚਾਇਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬੁੱਧੀਜੀਵੀ, ਕਿਸਾਨ, ਮਜ਼ਦੂਰ, ਦੁਕਾਨਦਾਰ, ਆੜ੍ਹਤੀ, ਕਾਰੋਬਾਰੀ ਜਾਂ ਕੋਈ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਆਪਣੀ ਪਾਰਟੀ ਝੰਡੇ ਤੋਂ ਬਿਨਾਂ ਇਸ ਮਹਾਂਪੰਚਾਇਤ ’ਚ ਆਪਣੀ ਸ਼ਮੂਲੀਅਤ ਕਰ ਸਕਦਾ ਹੈ ਪਰ ਉੱਥੇ ਕਿਸਾਨ ਅੰਦੋਲਨ ਤੋਂ ਬਿਨਾਂ ਕਿਸੇ ਪਾਰਟੀ ਦੇ ਏਜੰਡੇ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਲਾਲ ਕਿਲ੍ਹੇ 'ਤੇ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਦੀ ਚੰਡੀਗੜ੍ਹ 'ਚ ਵੱਡੀ ਕਾਰਵਾਈ, ਇਕ ਨੂੰ ਦਬੋਚਿਆ

ਉਨ੍ਹਾਂ ਦੱਸਿਆ ਕਿ ਇਸ ਸਰਬ ਸਮਾਜ ਮਹਾਂਪੰਚਾਇਤ ਦੀ ਅਗਲੀ ਮੀਟਿੰਗ ਜਲਦੀ ਕੀਤੀ ਜਾਵੇਗੀ। ਇਸ ਸਮੇਂ ਕਿਰਤੀ ਕਿਸਾਨ ਆਗੂ ਕਮਲਜੀਤ ਖੰਨਾ, ਕਪਿਲ ਨਰੂਲਾ, ਨਿਰਮਲ ਸਿੰਘ ਭੂਮਾਲ, ਕੁਲਵਿੰਦਰ ਸਿੰਘ ਚੰਦੀ, ਸੁਖਦੇਵ ਸਿੰਘ ਚੱਕ, ਗੁਰਿੰਦਰ ਸਿੰਘ ਰੂਮੀ, ਸਰਪੰਚ ਪਰਮਿੰਦਰ ਸਿੰਘ ਟੂਸਾ ਲੋਧੀਵਾਲਾ, ਜੋਗਿੰਦਰ ਸਿੰਘ, ਰਛਪਾਲ ਸਿੰਘ ਗਾਲਿਬ, ਕਾਮਰੇਡ ਬਲਰਾਜ ਸਿੰਘ ਕੋਟਉਮਰਾ, ਰਮਨਦੀਪ ਸਿੰਘ ਬੁੱਟਰ ਤਿਹਾੜਾ ਆਦਿ ਹਾਜ਼ਰ ਸਨ।
ਨੋਟ : ਪੰਜਾਬ ਦੇ ਕਿਸਾਨਾਂ ਦੀ ਜਗਰਾਓਂ 'ਚ ਹੋਣ ਵਾਲੀ ਪਹਿਲੀ ਮਹਾਂਪੰਚਾਇਤ ਬਾਰੇ ਦਿਓ ਆਪਣੀ ਰਾਏ


Babita

Content Editor

Related News