ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ
Sunday, Jan 07, 2024 - 04:57 PM (IST)
ਜਲੰਧਰ (ਵਿਸ਼ੇਸ਼) - ਆਨਲਾਈਨ ਬੈਟਿੰਗ ਐਪ ਮਹਾਦੇਵ ਦੇ ਮਾਮਲੇ ਵਿਚ ਹੁਣ ਕਈ ਵੱਡੇ ਲੋਕਾਂ ਦੇ ਗਿਰੇਬਾਂ ਤੱਕ ਜਾਂਚ ਏਜੰਸੀਆਂ ਪਹੁੰਚਣ ਲੱਗ ਗਈਆਂ ਹਨ। ਇਸੇ ਤਹਿਤ ਇਕ ਵੱਡਾ ਖੁਲਾਸ ਾ ਹੋਇਆ ਹੈ ਕਿ ਮਹਾਦੇਵ ਬੈਟਿੰਗ ਐਪ ਕਾਂਡ ਵਿਚ ਇਨਫੋਰਸਮੈਂਟ ਡਾਇਰੈਕਟੋਰੇਗ (ਈ. ਡੀ.) ਨੇ ਜੋ ਚਾਰਜਸ਼ੀਟ ਦਾਖਲ ਕੀਤੀ ਹੈ, ਉਸ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਛੱਤੀਸਗੜ੍ਹ੍ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਨਾਂ ਵੀ ਹੈ।
ਇਹ ਵੀ ਪੜ੍ਹੋ : ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?
ਈ. ਡੀ. ਨੇ 5 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿਚ ਬਘੇਲ ਦਾ ਨਾਂ ਸਾਹਮਣੇ ਆਇਆ ਹੈ। ਚਾਰਜਸ਼ੀਟ ਵਿਚ ਈ. ਡੀ. ਨੇ ਕਿਹਾ ਹੈ ਕਿ ਐਪ ਦੇ ਪ੍ਰਮੋਟਰ ਲਈ ਅਸੀਮ ਦਾਸ ਭਾਰਤ ਵਿਚ ਕੋਰੀਅਰ ਦਾ ਕੰਮ ਕਰਦਾ ਹੈ। ਈ. ਡੀ. ਨੂੰ ਅਸੀਮ ਦਾਸ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ 5.39 ਕਰੋੜ ਰੁਪਏ ਬਰਾਮਦ ਹੋਏ ਸਨ।
ਇਹ ਵੀ ਪੜ੍ਹੋ : TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ
10 ਨੂੰ ਹੋ ਸਕਦੇ ਹਨ ਅਹਿਮ ਖੁਲਾਸੇ
ਦੂਜੇ ਪਾਸੇ ਇਹ ਖਬਰ ਆ ਰਹੀ ਹੈ ਕਿ ਮਹਾਦੇਵ ਸੱਟਾ ਐਪ ਦੇ ਮਾਮਲੇ ਵਿਚ ਈ. ਡੀ. ਵਲੋਂ ਜਲਦੀ ਹੀ ਕੁਝ ਅਹਿਮ ਖੁਲਾਸੇ ਕੀਤੇ ਜਾ ਰਹੇ ਹਨ, ਜਿਸ ਵਿਚ ਕਈ ਨੇਤਾਵਾਂ ਦੇ ਨਾਲ-ਨਾਲ ਕੁਝ ਅਫਸਰਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।
ਇਸ ਮਾਮਲੇ ’ਚ ਘਪਲੇ ਨਾਲ ਜੁੜੇ ਮੁਲਜ਼ਮਾਂ ਦੀ 10 ਜਨਵਰੀ ਨੂੰ ਕੋਰਟ ਵਿਚ ਪੇਸ਼ੀ ਹੈ ਅਤੇ ਇਸੇ ਪੇਸ਼ੀ ਦੌਰਾਨ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਈ. ਡੀ. ਵਲੋਂ ਕੁਝ ਵੱਡੇ ਖੁਲਾਸੇ ਹੋ ਸਕਦੇ ਹਨ।
ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਮਾਮਲੇ ਦੇ ਵੱਡੇ ਮੁਲਜ਼ਮ ਰਾਜਦਾਰ ਨੂੰ ਵੀ 10 ਜਨਵਰੀ ਨੂੰ ਕੋਰਟ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਸੇ ਰਾਜਦਾਰ ਦੇ ਬਿਆਨ ’ਤੇ ਸ਼ੁਭਮ ਸੋਨੀ ਨੂੰ ਇਸ ਐਪ ਦਾ ਸੰਚਾਲਕ ਮੰਨਦੇ ਹੋਏ ਚਾਰਜਸ਼ੀਟ ਵਿਚ ਮੁਲਜ਼ਮ ਬਣਾਇਆ ਗਿਆ ਹੈ। ਸ਼ੁਭਮ ਸੋਨੀ ਨੇ ਹੀ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ 508 ਕਰੋੜ ਦੇ ਕਰੀਬ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ।
ਇਹ ਵੀ ਪੜ੍ਹੋ : ਯਾਤਰੀਆਂ ਦੀ ਸੁਰੱਖ਼ਿਆ 'ਚ ਵੱਡਾ ਘਾਣ, US Airline ਨੇ ਜਾਂਚ ਦੀ ਕੀਤੀ ਮੰਗ, ਚੁੱਕਿਆ ਵੱਡਾ ਕਦਮ
ਤੇਜ਼ ਹੋਵੇਗੀ ਮੁਲਜ਼ਮਾਂ ਦੀ ਫੜੋ-ਫੜੀ
ਦੂਜੇ ਪਾਸੇ, ਇਹ ਵੀ ਜਾਣਕਾਰੀ ਮਿਲੀ ਹੈ ਕਿ 10 ਜਨਵਰੀ ਨੂੰ ਜਿਥੇ ਵੱਡੇ ਖੁਲਾਸੇ ਹੋ ਸਕਦੇ ਹਨ, ਉਥੇ ਇਸ ਮਾਮਲੇ ਨਾਲ ਜੁੜੇ ਕੁਝ ਮੁਲਜ਼ਮਾਂ ਦੀ ਫੜੋ-ਫੜੀ ਵੀ ਤੇਜ਼ ਹੋ ਸਕਦੀ ਹੈ। ਇਸੇ ਮਾਮਲੇ ਵਿਚ ਈ. ਡੀ. ਤੋਂ ਇਲਾਵਾ ਮੁੰਬਈ ਕ੍ਰਾਈਮ ਬ੍ਰਾਂਚ ਨੇ ਵੀ ਮਾਮਲਾ ਦਰਜ ਕੀਤਾ ਹੈ, ਜਿਸਦੇ ਲਈ ਇਕ ਵਿਸ਼ੇਸ਼ ਐੱਸ. ਆਈ. ਟੀ. ਵੀ ਬਣਾਈ ਗਈ ਹੈ।
ਕੋਰਟ ਦੇ ਹੁਕਮ ਤੋਂ ਬਾਅਦ ਮਾਟੁੰਗਾ ਪੁਲਸ ਨੇ ਉਕਤ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਲਗਭਗ 32 ਲੋਕ ਸ਼ਾਮਲ ਹਨ। ਇਨ੍ਹਾਂ ਵਿਚ ਪੰਜਾਬ ਦੇ ਇਕ ਰੀਅਲ ਅਸਟੇਟ ਕਾਰੋਬਾਰੀ ਦਾ ਵੀ ਨਾਂ ਹੈ। ਦੂਜੇ ਪਾਸੇ ਐੱਸ. ਆਈ. ਟੀ. ਨੇ ਇਸ ਮਾਮਲੇ ਵਿਚ ਦੀਕਸ਼ਿਤ ਕੋਠਾਰੀ ਨੂੰ ਗ੍ਰਿਫਤਾਰ ਕੀਤਾ ਹੈ, ਦੀਕਸ਼ਿਤ ਦਾ ਨਾਂ ਆਨਲਾਈਨ ਸੱਟੇਬਾਜ਼ੀ ਲਈ ਐਪਲੀਕੇਸ਼ਨ ਲੋਟਸ ਬੁੱਕ ਨੂੰ ਤਿਆਰ ਕਰਨ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ।
ਦੋ ਮੁੱਖ ਮੁਲਜ਼ਮ ਦੁਬਈ ’ਚ ਨਜ਼ਰਬੰਦ
ਮਹਾਦੇਵ ਐਪ ਘਪਲੇ ਨਾਲ ਜੁੜੇ ਇਸ ਮਾਮਲੇ ਵਿਚ ਮੁੱਖ ਦੋ ਮੁਲਜ਼ਮ ਸੌਰਵ ਚੰਦਰਾਕਰ ਅਤੇ ਰਵੀ ਉੱਪਲ ਦੁਬਈ ਵਿਚ ਨਜ਼ਰਬੰਦ ਹਨ। ਹਵਾਲਗੀ ਲਈ ਇਸਤਗਾਸਾ ਸ਼ਿਕਾਇਤ ਨੂੰ ਦੁਬਈ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਸੌਰਵ ਅਤੇ ਰਵੀ ਦੇ ਦੋ ਸਾਥੀ ਅਸੀਮ ਦਾਸ ਅਤੇ ਭੀਮ ਨੂੰ ਈ. ਡੀ. ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8