ਸੁਨੀਲ ਜਾਖੜ ਵਲੋਂ ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸ ਨਾ ਕਰਨ ਦਾ ਐਲਾਨ (ਵੀਡੀਓ)

12/30/2017 5:58:36 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਲੋਕ ਸਭਾ ਮੈਂਬਰ ਗੁਰਦਾਸਪੁਰ ਤੇ ਪ੍ਰਧਾਨ ਕਾਂਗਰਸੀ ਪਾਰਟੀ ਪੰਜਾਬ ਵੱਲੋਂ ਸੁਨੀਲ ਜਾਖੜ ਨੇ ਮਾਘੀ ਦੇ ਮੇਲੇ ਮੌਕੇ ਰਾਂਜਸੀ ਕਾਨਫਰੰਸ ਨਾ ਕਰ ਦੀ ਐਲਾਨ ਕਰ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਆਦੇਸ਼ ਆਏ ਸਨ ਕਿ ਰਾਜਨੀਤਿਕ ਪਾਰਟੀਆਂ ਨੂੰ ਇਨ੍ਹਾਂ ਮੇਲਿਆਂ 'ਚ ਸਿਆਸੀ ਕਾਨਫਰੰਸਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਕਾਂਗਰਸ ਪਾਰਟੀ ਉਨ੍ਹਾਂ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਮਾਘੀ ਮੇਲੇ 'ਚ ਸਾਡੀ ਕਾਂਗਰਸ ਪਾਰਟੀ ਕੋਈ ਸਟੇਜ਼ ਨਹੀਂ ਲਗਾਏਗੀ ਤੇ ਕੋਈ ਕਾਨਫਰੰਸ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਮੇਲਿਆਂ 'ਚ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ।


Related News